ਇਹ ਵਰਕਾ ਤਸਦੀਕ ਕੀਤਾ ਗਿਆ ਏ
ਕਤਰਾ ਵੇਖਿਆ ਇਕ ਤਰੇਲ ਦਾ ਮੈਂ
ਗਹੁ ਨਾਲ ਸੁਣਨਾ ਸਾਰੇ ਕੰਨ ਧਰਕੇ,
ਕਿਸਾ ਕਹਾਂ ਅਚਰਜ ਸਵੇਲ ਦਾ ਮੈਂ।
ਮੋਰ ਵਾਂਗ ਬਨਿਸਤ ਅਜ ਮਸਤ ਹੋ ਕੇ,
ਗਿਆ ਬਾਗ ਵਿਚ ਰੇਲਦਾ ਪੇਲਦਾ ਮੈਂ।
ਤੋੜ ਤੋੜ ਕੇ ਫੁੱਲਾਂ ਖਿਡੌਣਿਆਂ ਨੂੰ,
ਹੈਸਾਂ ਜਾਤਕਾਂ ਦੇ ਵਾਂਗ ਖੇਲਦਾ ਮੈਂ।
ਬੈਠਾ ਹੋਇਆ ਗੁਲਾਬ ਦੇ ਫੁੱਲ ਉਤੇ,
ਕਤਰਾ ਵੇਖਿਆ ਇਕ ਤਰੇਲ ਦਾ ਮੈਂ।
ਉਹਦੀ ਚਮਕ ਦੀ ਚੜ੍ਹਤ ਕੁਝ ਵਖਰੀ ਸੀ,
[1]ਸ਼ਮਸੀ ਹੀਰਿਆਂ ਦੀ ਰੰਗਣ ਦੱਖ ਕੋਲੋਂ।
ਪਰ ਉਹ ਪਾਰੇ ਦੇ ਵਾਂਗ ਤ੍ਰਿਬਕਦਾ ਸੀ,
ਰਤੀ ਤਿੱਖੜੀ ਕਿਸੇ ਦੀ ਅਖ ਕੋਲੋਂ।
- ↑ ਸ਼ਮਸੀ ਹੀਰਾ ਇਕ ਬੜਾ ਕੀਮਤੀ ਹੀਰਾ ਹੁੰਦਾ ਹੈ, ਸੂਰਜ ਦੀਆਂ ਕਿਰਣਾਂ ਨਾਲ ਜਿਸਦੇ ਰੰਗ ਬਦਲਦੇ ਰਹਿੰਦੇ ਹਨ।
੬੦.