ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/72

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਛਿਤਰ ਮਾਰਕੇ ਮਾਇਆ ਦੇ ਮੂੰਹ ਉੱਤੇ,
ਕੀਤੇ ਸੱਥਰ ਮਨਜ਼ੂਰ ਗਰੀਬੀਆਂ ਦੇ।

ਗਲਾਂ ਉਹਦੀਆਂ ਸਾਰੀਆਂ ਸੁਣ ਸੁਣਕੇ,
ਮੈਨੂੰ ਚਤਰ ਚਲਾਕੀਆਂ ਭੁੱਲ ਗਈਆਂ।
ਆਦਰ ਨਾਲ ਮੈਂ ਸੀਸ ਨਿਵਾ ਦਿਤਾ,
ਲਤਾਂ ਬਾਹਾਂ ਵਿਚ ਖੁਸ਼ੀ ਦੇ ਫੁੱਲ ਗਈਆਂ।
ਮੋਤੀ ਖਿਲਰੇ ਜਿਮੀਂ ਤੇ ਹੰਝੂਆਂ ਦੇ,
ਅੱਖਾਂ ਵਾਲੀਆਂ ਡੱਬੀਆਂ ਡੁੱਲ੍ਹ ਗਈਆਂ।
ਆਕੇ ਫੇਰ ਇਕ ਤੇਜ ਦੀ ਲਸ ਚਮਕੀ,
ਓਧਰ ਅਰਸ਼ ਤੋਂ ਬਾਰੀਆਂ ਖੁਲ ਗਈਆਂ।

ਚੜ੍ਹ ਗਈ ਮਾਰ ਉਡਾਰੀਆਂ ਅੰਬਰਾਂ ਤੇ,
ਲੈਕੇ ਨਾਮ ਵਧਾਈ ਸਲਾਮ ਮੇਰਾ।
ਜਾਣ ਲਗੀ ਏਹ ਆਖ ਗਈ 'ਸ਼ਰਫ਼' ਮੈਨੂੰ,
ਹੈ ‘ਪੰਜਾਬੀ ਕਵੀਸ਼ਰੀ' ਨਾਮ ਮੇਰਾ।

੭੨.