ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/73

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮੱਕੇ ਜਾ ਜਾ ਸਾਸ ਮੁਕਾਏ ਨੇ ਮੈਂ!

ਦੁਨੀਆਂਦਾਰ ਇਕ ਭਗਤ ਨੂੰ ਕਹਿਣ ਲਗਾ,
ਜੇਕਰ ਬਿਨੈ ਇਕ ਕਰੋ ਮਨਜ਼ੂਰ ਐਵੇਂ।
ਤਾਂ ਮੈਂ ਹਿਰਦਿਓਂ ਹਾਲ ਕੁਝ ਖੋਲ੍ਹ ਦੱਸਾਂ,
ਵਲਾਂ ਛਲਾਂ ਦੇ ਬਿਨਾਂ ਹਜ਼ੂਰ ਐਵੇਂ।
ਉਹਨੇ ਕਿਹਾ:- ਗ੍ਰਹਸਤੀਆ ਮੂਰਖਾ ਓ!
ਬਹੁਤੇ ਸਾੜ ਨਾਂ ਅਕਲ ਸ਼ਊਰ ਐਵੇਂ।
ਅਸੀਂ ਕਿਸੇ ਵੀ ਚੀਜ਼ ਦੇ ਨਹੀਂ ਲੋਭੀ,
ਤੇਰਾ ਕਰਾਂਗੇ ਕਮ ਜ਼ਰੂਰ ਐਵੇਂ।

ਕਿਹਾ ਓਸਨੇ ਭਗਤ ਜੀ ਲਾਲ ਹੋ ਹੋ,
ਗੁਸੇ ਵਿਚ ਕਿਉਂ ਬਣੋਂ ਤੰਦੂਰ ਐਵੇਂ।
ਓਸ ਰੱਬ ਦਾ ਪਤਾ ਕੁਝ ਦੇਹ ਮੈਨੂੰ,
ਜਿਨੂੰ ਕੀਤਾ ਹੈ ਤੁਸੀਂ ਮਸ਼ਹੂਰ ਐਵੇਂ।

ਜਾ ਜਾ ਤੀਰਥੀਂ ਮੈਂ ਬੜੇ ਤੀਰ ਖਾਧੇ,
ਮੱਕੇ ਜਾ ਜਾ ਸਾਸ ਮੁਕਾਏ ਨੇ ਮੈਂ।
ਕਰ ਕਰ ਆਰਤੀ ਸੀਸ ਨੂੰ ਚੜ੍ਹੇ ਚੱਕਰ,
ਸਜਦੇ ਕਰਦਿਆਂ ਪੱਥਰ ਘਸਾਏ ਨੇ ਮੈਂ।
ਪਾਈ ਬੇੜੀ ਹਥਕੜੀ ਏ ਤਸਬੀਆਂ ਦੀ,
ਗਲ ਜੰਜੂ ਦੇ ਫਾਹੇ ਵੀ ਪਾਏ ਨੇ ਮੈਂ।

੭੩.