ਇਹ ਵਰਕਾ ਤਸਦੀਕ ਕੀਤਾ ਗਿਆ ਏ
ਪਤਾ ਓਸ ਹਰ ਥਾਂਵ ਦਾ ਕੀ ਪੁੱਛੇ,
'ਹਰ' ਹਰ ਅੰਦਰ ਓਹੋ ਟਹਿਕਦਾ ਏ।
ਕਿਤੇ ਫੁੱਲ ਬਣਕੇ ਝੂਟੇ ਟਹਿਣੀਆਂ ਤੇ,
ਬਣਕੇ ਵਾਸ਼ਨਾਂ ਕਿਤੇ ਉਹ ਮਹਿਕਦਾ ਏ।
ਕਿਤੇ ਭੌਰਾਂ ਦੇ ਵਿਚ ਏ ਮਸਤ ਫਿਰਦਾ,
ਕਿਤੇ ਬੁਲਬੁਲਾਂ ਵਿੱਚ ਉਹ ਚਹਿਕਦਾ ਏ।
ਕਿਤੇ ਦੀਵਿਆਂ ਵਿਚ ਪ੍ਰਕਾਸ਼ ਕਰਦਾ,
ਕਿਤੇ ਭੰਬਟਾ ਵਿਚ ਓਹ ਸਹਿਕਦਾ ਏ।
'ਸ਼ਰਫ' ਉਹਨੂੰ ਸੁਜਾਖਿਆਂ ਕੌਣ ਆਖੇ,
ਉਹਦੇ ਮੱਥੇ ਜੇ ਮੜ੍ਹੇ ਕਸੂਰ ਐਵੇਂ।
ਉਹ ਤੇ ਘੰਡੀਓਂ ਵੀ ਨੇੜੇ ਵੱਸਦਾ ਏ,
ਮੂਸਾ ਢੂੰਡਦਾ ਫਿਰੇ ਕੋਹ-ਤੂਰ ਐਵੇਂ।
੭੭.