ਇਹ ਵਰਕਾ ਤਸਦੀਕ ਕੀਤਾ ਗਿਆ ਏ
‘ਸ਼ਰਫ਼’ ਵੇਖਕੇ ਬਾਗ ਵਿਚ ਸ਼ਾਮ ਕਾਲੀ
ਭਰਿਆ ਨੂਰ ਤੇ ਨਾਰ ਦਾ ਥਾਲ ਫੜਕੇ,
ਜੋਗੀ ਉਤਰ ਹਿਮਾਲਾ ਤੋਂ ਔਣ ਵਾਲਾ।
‘ਧੁੱਪ-ਛਾਂ' ਦੇ ਕੱਪੜੇ ਪਾ ਤਨ ਤੇ,
ਮੱਥੇ ਤਿਲਕ ਪਰਕਾਸ਼ ਦਾ ਲੌਣ ਵਾਲਾ।
ਮਾਲਾ ਕਿਰਨਾਂ ਦੀ ਪਕੜ ਕੇ ਹੱਥ ਅੰਦਰ,
ਘਰੋ ਘਰੀ ਜਾ ਅਲਖ ਜਗੌਣ ਵਾਲਾ।
ਇੱਕੋ ਅੱਖ ਜੋ ਵੇਖਦਾ ਸਾਰਿਆਂ ਨੂੰ,
ਮੁਲਕ ਮੁਲਕ ਵਿਚ ਝਾਤੀਆਂ ਪੌਣ ਵਾਲਾ।
ਖੇਨੂੰ ਨੂਰ ਦਾ ਨੀਲ ਦਰਿਆ ਅੰਦਰ,
ਰੋੜ੍ਹੇ ਪਿਆ ਜਾ ਲਹਿੰਦੇ ਵਿਚ ਡੁਬ ਗਿਆ।
ਥੱਲੇ ਥੱਲੇ ਹੀ ਨਿਘਰਦਾ ਗਿਆ ਕਿਧਰੇ,
ਐਸੀ ਜਿੱਲ੍ਹਣ ਅੰਦਰ ਜਾਕੇ ਖੁੱਭ ਗਿਆ।
ਘੁੰਡ ਮਲਕੜੇ ਲਾਹਕੇ ਸ਼ਾਮ ਪਿਆਰੀ,
ਮੁਖ ਸਾਵਲਾ ਆਣ ਵਿਖਾਲਿਆ ਏ।
ਛਿਪਿਆ ਦਿਨ ਤਿਕਾਲਾਂ ਦੇ ਹੋਏ ਦਰਸ਼ਨ,
ਰਾਮ ਸ਼ਾਮ ਦਾ ਰੂਪ ਵਟਾ ਲਿਆ ਏ।
ਏਸ ਸਾਵਲੀ ਸਾਵਲੀ ਇਸਤਰੀ ਨੇ,
ਜਾਦੂ ਜੱਗ ਤੇ ਇਸ ਤਰ੍ਹਾਂ ਪਾ ਲਿਆ ਏ।
ਜਿਵੇਂ ਇੰਦਰ ਨੂੰ ਜ਼ੁਲਫ਼ ਸੁੰਘਾ ਕੇ ਤੇ,
ਨੀਲਮ ਪਰੀ ਨੇ ਮਸਤ ਬਣਾ ਲਿਆ ਏ।
੭੮.