ਸਮੱਗਰੀ 'ਤੇ ਜਾਓ

ਪੰਨਾ:ਲਾਲਾਂ ਦੀਆਂ ਲੜੀਆਂ.pdf/93

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ



ਮੇਰੇ ਜੀਉਂਦਿਆਂ ਬਾਗ ਦੇ ਵਿਚ ਤੈਨੂੰ,
ਕਿਹੜਾ ਜੰਮਿਆਂ ਏ ਹੱਥ ਲੌਣ ਵਾਲਾ।
ਜੇਕਰ ਸੱਚੀ ਨਿਤਾਰ ਕੇ ਪੁੱਛਣਾ ਏਂ,
ਚਿੜਕੇ ਤੇਰੇ ਤੋਂ ਜਾਨ ਗਵੌਣ ਵਾਲਾ।

ਮੇਰੇ ਦਮ ਦੇ ਨਾਲ ਹੀ ਜੱਗ ਅੰਦਰ,
ਏਹ ਸਭ ਮਿਲੀ ਹੋਈ ਏ ਆਦਰ ਭਾ ਤੈਨੂੰ।
ਪਿੱਛੋਂ ਰੋਵੇਂਗਾ ਵੇਖ ਲਈਂ ਨੈਣ ਭਰ ਭਰ,
ਆਈ ਯਾਦ ਜਦ ਮੇਰੀ ਵਫ਼ਾ ਤੈਨੂੰ।

ਚੱਲ ਖੂਹ ਤੇ ਪੈਲੀਆਂ ਵੇਖ ਤਾਂ ਸਹੀ,
ਕਰਦਾ ਰਾਖੀਆਂ ਜਿੱਥੇ ਮੈਂ ਥੱਕਦਾ ਨਹੀਂ।
ਜੇੜ੍ਹੇ ਬੰਨੇ ਤੇ ਨੌਕਰੀ ਹੋਵੇ ਮੇਰੀ,
ਓਧਰ ਪਸ਼ੂ ਭੀ ਕਦੀ ਕੋਈ ਤੱਕਦਾ ਨਹੀਂ।
ਵਿਚਲਾ ਜੇੜ੍ਹੇ ਨਿਲੱਜ ਦਾ ਡੋਲ ਜਾਵੇ,
ਓਦ੍ਹੇ ਚਾਨੇ ਭੀ ਲਾਹੁੰਦੀਆਂ ਝੱਕਦਾ ਨਹੀਂ।
ਪਾਵਾਂ ਬੇੜੀਆਂ ਓਸਨੂੰ ਮੈਂ ਜਹੀਆਂ,
ਨੱਸ ਭਜ ਓਹ ਕਿਤੇ ਭੀ ਸੱਕਦਾ ਨਹੀਂ।

ਮੇਰੇ ਜੇਹੇ ਵਰਿਆਮ ਦੀ, ਮੂਰਖਾ ਓਇ,
ਕਦਰ ਪੁੱਛਣੀ ਸੀ ਕਿਸੇ ਜੱਟ ਕੋਲੋਂ।
ਜਿਹੜੀ ਥਾਂ ਤੇ ਗੱਡਦਾ ਵਾੜ ਮੇਰੀ,
ਲੋਕੀਂ ਲੰਘਦੇ ਨੇ ਪਰੇ ਵੱਟ ਕੋਲੋਂ।

ਤੇਰਾ ਚੜ੍ਹਿਆ ਦਿਮਾਗ ਹੈ ਅਰਸ਼ ਉੱਤੇ,
ਲੱਗੀ ਬਾਗ ਦੀ ਜਹੀ ਹਵਾ ਤੈਨੂੰ।

੯੩.