ਇਹ ਵਰਕਾ ਤਸਦੀਕ ਕੀਤਾ ਗਿਆ ਏ
ਜੇ ਤੂ ਚੰਗਾ ਏਂ ਮੈਨੂੰ ਕਿਉਂ ਬੁਰਾ ਕਹੇ?
ਜੇ ਮੈਂ ਬੁਰਾ ਹਾਂ ਤੈਨੂੰ ਕੀ ਚੰਗਿਆ ਓ।
ਤੇਰੇ ਨਿਰੇ ਸੁਹਪਣ ਨੂੰ ਅੱਗ ਲਾਵਾਂ?
ਸ਼ੂਕਾ ਸ਼ਾਕੀ ਤੇ ਖੁਦੀ ਵਿਚ ਰੰਗਿਆ ਓ।
ਬਹੇ ਫੁੱਲ ਫੁੱਲ ਤੁਰੇ ਨੂੰ ਵੇਖ ਉਚਾ,
ਏਸ ਸੂਲੀ ਦੇ ਉਤੇ ਭੀ ਟੰਗਿਆ ਓ।
ਡਿਗੇ ਵਾਂਗ ਫੁਹਾਰੇ ਦੇ ਸਿਰ ਪਰਨੇ,
ਉਤਾਂਹ ਹੁੰਦਿਆਂ ਜਿਹੜਾ ਨਾ ਸੰਗਿਆ ਓ।
ਕੀ ਹੋ ਗਿਆ ‘ਸ਼ਰਫ਼' ਜੇ ਮੂੰਹ [1]ਕਾਲਾ,
ਗੋਰੇ ਰੰਗ ਵਾਲੀ ਮਕਰ-ਚਾਨਣੀ ਨਹੀਂ।
ਓਥੇ ਅਮਲਾਂ ਤੇ ਫੈਸਲੇ ਮੁੱਕਣੇ ਨੇ,
ਰੰਗਤ ਜ਼ਾਤ ਤੇ ਫੈਸਲੇ ਮੁੱਕਣੇ ਨੇ,
- ↑ ਕੰਡੇ ਦਾ ਮੂੰਹ ਅਗੋਂ ਰਤਾ ਕਾਲਾ ਹੁੰਦਾ ਹੈ।
੯੫.