ਇਹ ਵਰਕਾ ਤਸਦੀਕ ਕੀਤਾ ਗਿਆ ਏ
ਤੇਰੀ ਜੁਤੀ ਦੇ ਟੁਟੇ ਹੋਏ ਤਾਰਿਆਂ ਨੂੰ।
ਸੀਨੇ ਫੁੱਲਾਂ ਦੇ ਪਾਟਕੇ ਹੋਨ ਲੀਰਾਂ,
ਬੰਨ੍ਹ ਸੈਦਲੇ ਬੁ ਬੁਲਾਂ ਰੋਣ ਲਗਣ।
ਪਾਤ ਪਾਤ ਕਲੀਆਂ ਅੱਧੜ ਵੰਜਿਆਂ ਨੂੰ,
ਹੋਕੇ ਨੰਗੀਆਂ ਅਲਫ਼ ਖਲੌਣ ਲਗਣ।
ਨਿਕਲੇ ਅੱਗ ਪਹਾੜਾਂ ਦੇ ਪਥਰਾਂ ਚੋਂ,
ਪਾਣੀ ਪਾਣੀ ਸਮੁੰਦਰ ਸਭ ਹੋਣ ਲੱਗਣ।
ਫਿਰ ਫ਼ਿਰ ਜ਼ਿਮੀਂ ਅਸਮਾਨ ਦੇ ਪੁੜ ਦੋਵੇਂ,
ਚੱਕੀ ਨਿੱਤ ਦੀ ਸੋਗਾਂ ਦੀ ਝੋਣ ਲੱਗਣ।
ਇਕ ਇਕ ਵਲ ਜੀਹਦਾ ਗਲ ਦਾ ਹਾਰ ਹੋਵੇ,
ਅੱਜ ਮੈਂ ਗੱਲ ਹਾਂ ਐਸੀ ਸੁਨੌਣ ਆਇਆ।
ਗੂਹੜੀ ਨੀਂਦ ਅੰਦਰ ਸੌਣ ਵਾਲਿਆਂ ਨੂੰ,
ਝੂਣ ਝੂਣ ਕੇ ਸਿਰੋਂ ਜਗੌਣ ਆਇਆ।
ਕੱਲ ਆਈ ਸੀ ਮੇਰੇ ਤੇ ਰਾਤ ਓਹੋ,
ਸੁਣਕੇ ਚਿਰਾਂ ਦਾ ਜਿਨੂੰ ਮੈਂ ਡੋਲਦਾ ਸੀ।
੯੬.