ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾਰੂ ਪੀਤਿਆਂ ਸਿੰਘਾ ਤੈਨੂੰ ਕੀ ਵਡਿਆਈ
ਭਲਾ ਜੀ ਤੇਰੇ ਮੁਖ ਪਰ ਜਰਦੀ ਆਈ
ਦਾਰੂ ਪੀਤਿਆਂ ਨਾਜੋ ਸਭ ਵੱਡਿਆਈ
ਭਲਾ ਨੀ ਮੇਰੇ ਨੈਣਾਂ ਦੀ ਜੋਤ ਸਵਾਈ
ਭੰਨਾ ਪਿਆਲਾ ਭੰਨ ਟੁਕੜੇ ਜੀ ਕਰਦਾਂ
ਭਲਾ ਜੀ ਤੇਰੀ ਦਾਰੂ ਦੀ ਅਲਖ ਮੁਕਾਈ
ਤੈਨੂੰ ਵੀ ਛੱਡਾਂ ਨਾਜੋ ਹੋਰ ਵਿਆਹਾਂ
ਭਲਾ ਨੀ ਜਿਹੜੀ ਭਰੇ ਪਿਆਲਾ ਦਾਰੂ ਦਾ
ਮੈਨੂੰ ਨਾ ਛੋੜੀਂ ਸਿੰਘਾਂ ਹੋਰ ਨਾ ਵਿਆਹੀਂ
ਭਲਾ ਜੀ ਤੇਰੇ ਪਿਆਲੇ ਦੀ ਜੜਤ ਜੜਾਈ

ਔਰਤ ਦੇ ਦਰਦ ਨੂੰ ਭਲਾ ਕੌਣ ਮਹਿਸੂਸੇ। ਖਬਰ੍ਹੇ ਪਤੀ ਅਗਲੀ ਨੂੰ ਬਾਹੋਂ ਫੜਕੇ ਦਰੋਂ ਬਾਹਰ ਕਰ ਦੇਂਦੇ ਹਨ: -

ਘਰ ਛੱਡਦੇ ਕਮਜ਼ਾਤੇ
ਮੇਰੇ ਸ਼ਰਾਬੀ ਦਾ

ਵਿਚਾਰੀ ਆਪਣੀ ਸੱਸ ਨੂੰ ਆਪਣੇ ਪਤੀ ਬਾਰੇ ਦਸਦੀ ਹੈ ਅਤੇ ਸਮਝਾਉਣ ਲਈ ਤਰਲੇ ਪਾਉਂਦੀ ਹੈ: -

ਸਮਝਾ ਲੈ ਬੁੜੀਏ ਆਪਣੇ ਪੁੱਤ ਨੂੰ
ਨਿਤ ਠੇਕੇ ਇਹ ਜਾਂਦਾ
ਭਰ ਭਰ ਪੀਵੇ ਜਾਮ ਪਿਆਲੇ
ਫੀਮ ਬੁਰਕੀਏਂ ਖਾਂਦਾ
ਘਰ ਦੀ ਸ਼ਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਂਦਾ
ਘਰ ਦੀ ਨਾਰੀ ਬੁਰਛੇ ਵਰਗੀ
ਨਿਤ ਮਿਹਰੀ ਦੇ ਜਾਂਦਾ
ਲੱਗਿਆ ਇਸ਼ਕ ਬੁਰਾ -
ਬਿਨ ਪੌੜੀ ਚੜ੍ਹ ਜਾਂਦਾ।

ਇਕ ਕਿਸਾਨ ਪਾਸ ਉਤਨੀ ‘ਕੁ ਜ਼ਮੀਨ ਮਸੀਂ ਹੁੰਦੀ ਏ ਜਿਸ ਨਾਲ ਉਹ ਘਰ ਦਾ ਖ਼ਰਚ ਤੋਰ ਸਕੇ। ਫ਼ਸਲ ਨਾਲ ਤਾਂ ਕਈ ਵਾਰੀ ਮਾਮਲੇ ਹੀ ਮਸੀਂ ਤੁਰਦੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 96