ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪੋਸਤ ਪੀਂਦੜਾ ਮਾਏਂ
ਪੰਜ ਸੇਰ ਰੋਜ਼ ਨੀ
ਸੱਗੀ ਮੇਰੀ ਬੇਚਲੀ
ਚੂੜਾ ਲੈ ਗਿਆ ਉਠਾ
ਪੋਸਤ ਪੀਂਦੜਾ ਮਾਏਂ
ਪੰਜ ਸੇਰ ਰੋਜ਼ ਨੀ।

ਗਹਿਣੇ ਤਾਂ ਇਕ ਪਾਸੇ ਰਹੇ ਇਹ ਅਮਲੀ ਆਪਣੇ ਘਰਾਂ ਚੋਂ ਚੋਰੀ ਛਿਪੇ ਭਾਂਡੇ ਵੀ ਖਿਸਕਾ ਲੈਂਦੇ ਹਨ। ਅਮਲੀ ਦੀ ਵਹੁਟੀ ਸੁਪਨੇ ਵਿੱਚ ਵੀ ਆਪਣੇ ਪਤੀ ਨੂੰ ਭਾਂਡੇ ਚੋਰੀ ਚੁਕਦੇ ਹੀ ਵੇਖਦੀ ਹੈ। ਕੇਡੀ ਤਰਸਯੋਗ ਹਾਲਤ ਹੈ ਅਮਲੀਆਂ ਦੀਆਂ ਵਹੁਟੀਆਂ ਦੀ:-

ਸੁੱਤੀ ਪਈ ਨੇ ਪੱਟਾਂ ਤੇ ਹੱਥ ਮਾਰੇ ਭਾਂਡਿਆਂ 'ਚ ਹੈਨੀ ਬੇਲੂਆ</poem>

ਕਿਸੇ ਦੇਸ਼ ਦੇ ਗੱਭਰੂ ਹੀ ਓਸ ਦੇਸ਼ ਨੂੰ ਖੁਸ਼ਹਾਲ ਬਨਾਉਣ ਵਾਲੇ ਹੁੰਦੇ ਹਨ - ਪਰ ਜਿੱਥੇ ਗੱਭਰੂ ਹੀ ਅਫ਼ੀਮੀ ਬਣ ਜਾਣ-ਓਥੇ ਭੰਗ ਹੀ ਭੁਜਣੀ ਹੋਈ: -

ਕਿਉਂ ਨੀ ਬਚਨੀਏਂ ਮੀਂਹ ਨੀ ਪੈਂਦਾ ਸੁੱਕੀਆਂ ਵਗਣ ਜ਼ਮੀਨਾਂ ਰੁੱਖੀ ਤੂੜੀ ਖਾ ਡੰਗਰ ਹਾਰਗੇ ਗੱਭਰੂ ਗਿਝਗੇ ਫੀਮਾਂ ਤੇਰੀ ਬੈਠਕ ਨੇ - ਪਟਿਆ ਕਬੂਤਰ ਚੀਨਾ</poem>

ਸਿਗਰਟਾਂ ਪੀਣ ਵਾਲੇ ਪਤੀ ਦੀ ਚੂੜੇ ਵਾਲੀ ਵੀ ਸੁਖੀ ਨਹੀਂ। ਓਸ ਦੇ ਗਹਿਣੇ ਵੀ ਬਾਣੀਏ ਦੀ ਹੱਟੀ ਦਾ ਸ਼ੰਗਾਹ ਬਣ ਜਾਂਦੇ ਹਨ - ਕਿੰਨਾ ਮੋਹ ਹੁੰਦਾ ਹੈ ਗਹਿਣਿਆਂ ਦਾ ਔਰਤਾਂ ਨੂੰ -

ਬਾਬੂ ਜੀ ਤੇਰੀ ਸਿਗਰਟ ਨੇ ਤੇਰੀ ਸਿਗਰਟ ਨੇ ਮੈਂ ਪੱਟੀ ਪੀ ਪੂਕੇ ਵਿਹੜੇ ਵਿੱਚ ਸੁਟ ਗਿਆ</poem>

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 100