ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/105

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਾਣੀਏ ਦੀ ਜਲਗੀ ਹੱਟੀ
ਬਾਬੂ ਜੀ ਤੇਰੀ ਸਿਗਰਟ ਨੇ
ਤੇਰੀ ਸਿਰਗਟ ਨੇ ਮੈਂ ਪੱਟੀ
ਗਲ ਵਿੱਚ ਜਿਹੜਾ ਕੰਠਾ ਸੀਗਾ
ਉਹ ਵੀ ਧਰਤਾ ਹੱਟੀ
ਬਾਬੂ ਜੀ ਤੇਰੀ ਸਿਗਰਟ ਨੇ
ਤੇਰੀ ਸਿਗਰਟ ਨੇ ਮੈਂ ਪੱਟੀ
ਸਿਰ ਦੀ ਮੇਰੀ ਸੱਗੀ ਸੀਗੀ
ਓਹ ਵੀ ਧਰਤੀ ਹੱਟੀ
ਬਾਬੂ ਜੀ ਤੇਰੀ ਸਿਗਰਟ ਨੇ
ਤੇਰੀ ਸਿਗਰਟ ਨੇ ਮੈਂ ਪੱਟੀ

ਕਿੰਨਾ ਭੈੜਾ ਅਸਰ ਹੈ ਸਾਡੇ ਲੋਕ ਜੀਵਨ ਤੇ ਇਨ੍ਹਾਂ ਮਾਰੂ ਨਸ਼ਿਆਂ ਦਾ। ਪ੍ਰੇਮ ਦਾ ਨਸ਼ਾ ਹੀ ਇਕ ਅਜਿਹਾ ਨਸ਼ਾ ਹੈ ਜਿਸ ਨਾਲ ਸਭ ਤੋਂ ਜਿਆਦਾ ਸਰੂਰ ਆਉਂਦਾ ਏ। ਕਿੰਨੇ ਭਾਗਾ ਵਾਲੇ ਹਨ ਉਹ ਜਿਊੜੇ ਜਿਹੜੇ ਇਕ ਦੂਜੇ ਲਈ ਮੁਹੱਬਤ ਦਾ ਨਸ਼ਾ ਬਣ ਜਾਣ ਲਈ ਉਤਾਵਲੇ ਹਨ: -

ਦੁਧ ਬਣ ਜਾਨੀ ਆਂ
ਮਲਾਈ ਬਣ ਜਾਨੀ ਆਂ
ਗਟਾ ਗਟ ਪੀ ਲੈ ਵੇ
ਨਸ਼ਾ ਬਣ ਜਾਨੀ ਆਂ

ਇਸ਼ਕ ਨਾਲ ਰੱਤੇ ਸਰੀਰ ਬਿਨਾਂ ਪੀਤਿਆਂ ਹੀ ਖੀਵੇ ਰਹਿੰਦੇ ਹਨ: -

ਹੁਸਨ ਚਰਾਗ ਜਿੰਨਾ ਦੇ ਦੀਦੇ
ਉਹ ਕਿਉਂ ਬਾਲਣ ਦੀਵੇ
ਇਸ਼ਕ ਜਿਨ੍ਹਾਂ ਦੇ ਹੱਡੀ ਰੱਚਿਆ
ਉਹ ਬਿਨਾਂ ਸ਼ਰਾਬੋਂ ਖੀਵੇ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 101