ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/110

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਾਬਲ ਬਹਿ ਕੇ ਰੋ ਪਿਆ
ਵੀਰੇ ਮਾਰੀ ਸੀ ਧਾਹ
ਕੰਤ ਹਰਾਮੀ ਹੱਸ ਪਿਆ
ਨਵੀਂ ਵਿਆਹੁਣੇ ਦਾ ਚਾਅ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਜਾ ਵੇ ਮੁਗਲਾ ਮੁਗਲ ਦਿਆ ਬੇਟਿਆ
ਘੜਾ ਪਾਣੀ ਦਾ ਲਿਆ
ਊਠੀਂ ਵੇ ਬਾਬਲ ਬੇਟਿਆ
ਡੱਬੀ ਸੀਖਾਂ ਦੀ ਲਿਆ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਉਠੀਂ ਵੇ ਢੋਲੀ ਡੱਗਾ ਵੀ ਲਾ
ਜਲ ਗਈ ਮੁਗਲ ਪਠਾਣ ਦੀ
ਜਿਹੜੀ ਲਈ ਸੀ ਚੁਰਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਉਪਰੋਕਤ ਲੋਕ ਗੀਤ ਮੈਨੂੰ ਆਪਣੇ ਪਿੰਡਾਂ (ਮਾਦਪੁਰ ਜ਼ਿਲਾ ਲੁਧਿਆਣਾ) ਮਾਈ ਬੱਸੋਂ ਪਾਸੋਂ ਮਿਲਿਆ ਸੀ। ਇਸ ਗੀਤ ਦੇ ਕਈ ਹੋਰ ਰੂਪਾਂਤਰ ਵੀ ਹਨ।

ਭਾਈ ਵੀਰ ਸਿੰਘ ਨੇ ਆਪਣਾ ਪਹਿਲਾ ਇਤਿਹਾਸਕ ਨਾਵਲ 'ਸੁੰਦਰੀ' ਇਸ ਗੀਤ ਦੇ ਇਕ ਰੁਪਾਂਤਰ ਦੇ ਆਧਾਰ ਤੇ ਹੀ ਲਿਖਿਆ ਸੀ। ਇਹ ਰੂਪਾਂਤਰ 'ਸੁੰਦਰੀ' ਨਾਵਲ ਦੇ ਮੁੱਢ ਵਿੱਚ ਦਰਜ ਹੈ।

ਪੰਜਾਬ ਤੋਂ ਬਿਨਾਂ ਕਈ ਹੋਰ ਪ੍ਰਾਂਤਾਂ ਵਿੱਚ ਵੀ ਇਸ ਲੋਕ ਗੀਤ ਨਾਲ ਮਿਲਦੇ ਜੁਲਦੇ ਇਤਿਹਾਸਕ ਗੀਤ ਪ੍ਰਾਪਤ ਹਨ। ਸ੍ਰੀ ਰਾਮ ਨਰੇਸ਼ ਤ੍ਰਿਪਾਠੀ ਨੇ 'ਹਮਾਰਾ ਗ੍ਰਾਮ ਸਾਹਿਤ' ਵਿੱਚ ਇਸੇ ਭਾਵ ਦਾ ਇਕ ਗੀਤ ਪੇਸ਼ ਕੀਤਾ ਹੈ। ਜੋ ਉਹਨਾਂ ਨੂੰ ਬਾਰਾਂ ਬਾਂਕੀ ਤੋਂ ਪ੍ਰਾਪਤ ਹੋਇਆ ਸੀ। ਗੀਤ ਦਾ ਭਾਵ ਇਸ ਤਰ੍ਹਾਂ ਹੈ ਕਿ ਸੱਤ ਭੈਣਾਂ ਦੌਲੀ ਦੇ ਘਾਟ 'ਤੇ ਸਰਕੰਡੇ ਚੀਰ ਰਹੀਆਂ ਸਨ। ਐਨੇ 'ਚ ਮੁਗਲਾਂ ਦਾ ਲਸ਼ਕਰ ਆ ਕੇ ਉਨ੍ਹਾਂ ਵਿਚੋਂ 'ਚੰਦਾ' ਨਾਮੀ ਸੁੰਦਰੀ ਨੂੰ ਪਕੜ ਕੇ ਲੈ ਗਿਆ।

ਚੰਦਾ ਦੇ ਪਿਤਾ ਨੇ ਉਸ ਨੂੰ ਛੁਡਾਉਣ ਲਈ ਰੁਪਿਆਂ ਦੀ ਪੇਸ਼ਕਸ਼ ਕੀਤੀ ਪਰ ਮੁਗਲ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਉਹ ਚੰਦਾ ਨੂੰ ਡੋਲੀ 'ਚ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 106