ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀ ਨਣਦ ਉਡੀਕੇ ਵੇ ਮੁਗਲਾ

ਨਣਦ ਤੇਰੀ ਨੂੰ ਸਹੁਰੇ ਘੱਲਾਂ
ਚੁੰਨੀਆਂ ਰੰਗਾਵਾਂ ਚਾਰ
ਨੀ ਤੂੰ ਤੰਬੂ ਅੰਦਰ ਆ

ਤੰਬੂ ਅੰਦਰ ਕਿਕਣ ਆਵਾਂ
ਮੇਰਾ ਮਾਹੀ ਉਡੀਕੇ ਵੇ ਮੁਗਲਾ

ਮਾਹੀ ਤੇਰੇ ਨੂੰ ਵਿਆਹ ਦੇਵਾਂ
ਦੋ ਆਪਾਂ ਦੋ ਉਹ ਚਾਰ
ਨੀ ਮਾਨੋ ਤੂੰ ਤੰਬੂ ਅੰਦਰ ਆ

ਤੰਬੂ ਅੰਦਰ ਕਿਕਣ ਆਵਾਂ ਵੇ ਮੁਗਲਾ
ਮੇਰਾ ਬਾਲਕ ਰੋਵੇ ਵੇ

ਬਾਲਕ ਤੇਰੇ ਨੂੰ ਦੁਧ ਪਲਾਵਾਂ
ਝੂਲੇ ਦੇਵਾਂ ਝੁਲਾ
ਨੀ ਮਾਨੋ ਤੰਬੂ ਅੰਦਰ ਆ

ਦਿਨ ਚੜ੍ਹ ਗਿਆ ਪਹੁ ਫਟ ਗਈ
ਮੈਂ ਕਿਹੜੇ ਬਹਾਨੇ ਆਵਾਂ ਵੇ ਮੁਗਲਾ

ਪੰਜੇ ਲੈ ਲੈ ਕਪੜੇ ਪੰਜੇ ਲੈ ਹੱਥਿਆਰ
ਤੂੰ ਰਲਜਾ ਸਪਾਹੀਆਂ ਦੇ ਨਾਲ ਨੀ ਮਾਨੋਂ

ਇਸ ਪਰਕਾਰ ਗੁਜਰੀ ਮੁਗਲ ਪਾਸੋਂ ਆਪਣੇ ਆਪ ਨੂੰ ਬਚਾ ਲੈਂਦੀ ਹੈ।

ਤੀਜੇ ਗੀਤ ਵਿੱਚ ਬੜੀ ਅਸਚਰਜ ਘਟਨਾ ਵਾਪਰਦੀ ਹੈ। ਇਕ ਭੈਣ ਦਾ ਵੀਰ ਬੜਿਆਂ ਸਾਲਾਂ ਮਗਰੋਂ ਘਰ ਪਰਤਦਾ ਹੈ - ਭੈਣ ਨਿੱਕੀ ਜਹੀ ਸੀ ਜਦੋਂ ਉਹ ਖੱਟੀ ਕਰਨ ਲਈ ਘਰੋਂ ਤੁਰ ਗਿਆ ਸੀ। ਭੈਣ ਵੀਰ ਨੂੰ ਪਿੰਡੋਂ ਬਾਹਰ ਹੀ ਮਿਲ ਪੈਂਦੀ ਹੈ। ਦੋਨੋ ਇਕ ਦੂਜੇ ਤੋਂ ਅਣਜਾਣ ਹਨ। ਵੀਰ ਭੈਣ ਦੇ ਹੁਸਨ ਤੇ ਮਾਇਲ ਹੋ ਜਾਂਦਾ ਹੈ। ਅਗੋਂ ਭੈਣ ਆਪਣੇ ਇਖਲਾਕ ਦਾ ਪ੍ਰਗਟਾਵਾ ਵਾਰਤਾਲਾਪ ਰਾਹੀਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 108