ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਪੜੇ ਹੋਏ ਭਗਤ ਸਮਝਿਆ ਜਾਂਦਾ ਹੈ।

ਨਾਮ ਦੇਵ ਦੀ ਬਣਾਈ ਬਾਬਾ ਛਪਰੀ
ਧੰਨੇ ਦੀਆਂ ਗਉਆਂ ਚਾਰੀਆਂ

ਰੱਬ ਫਿਰਦਾ ਧੰਨੇ ਦੇ ਖੁਰ ਵਢਦਾ
ਉਹਨੇ ਕਿਹੜਾ ਕੱਛ ਪਾਈ ਸੀ

ਗੁਰੂ ਨਾਨਕ -

ਉਂਜ ਤੇ ਲੋਕ-ਕਹਾਣੀਆਂ ਵਿੱਚ ਗੁਰੂ ਨਾਨਕ ਦੀ ਆਪਣੀ ਖਾਸ ਥਾਂ ਹੈ, ਲੋਕ-ਗੀਤਾਂ ਵਿੱਚ ਆਪ ਦੀਆਂ ਕਰਾਮਾਤਾਂ ਦਾ ਵਧੇਰੇ ਵਰਨਣ ਕੀਤਾ ਜਾਂਦਾ ਹੈ:-

ਜਾਹਰੀ ਕਲਾ ਦਖਾਈ
ਬਾਬੇ ਨੇ ਮੱਕਾ ਫੇਰਿਆ

ਇਸ ਦੇ ਨਾਲ਼ ਹੀ ਆਪ ਜੀ ਨੂੰ ਅਤੇ ਮਰਦਾਨਾ ਜੀ ਨੂੰ ਭਗਤੀ ਦੀ ਸਭ ਤੋਂ ਉੱਚੀ ਪਦਵੀ ਦਿੱਤੀ ਗਈ ਹੈ:-

ਆਉਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਕਾਨਾ
ਭਗਤੀ ਦੋ ਕਰ ਗਏ
ਗੁਰੂ ਨਾਨਕ ਤੇ ਮਰਦਾਨਾ

ਆਪਦੀ ਸੋਭਾ ਸੁਣਦੇ ਸੁਣਦੇ ਲੋਕੀ ਆਪ ਜੀ ਦੇ ਸ਼ਰਧਾਲੂ ਬਣਦੇ ਗਏ:-

ਮੈਂ ਸੋਭਾ ਸੁਣ ਕੇ ਆਇਆ
ਉੱਚਾ ਦਰ ਬਾਬੇ ਨਾਨਕ ਦਾ

ਗੁਰੂ ਗੋਬਿੰਦ ਸਿੰਘ -

ਆਪ ਜੀ ਬਾਰੇ ਕਾਫੀ ਲੋਕ-ਗੀਤ ਮਿਲਦੇ ਹਨ ਜਿਨ੍ਹਾਂ ਨੂੰ ਆਪ ਦੇ ਜਨਮ ਦਿਹਾੜੇ ਅਤੇ ਸਿਖ ਰਹੁ-ਰੀਤਾਂ ਨਾਲ ਹੋ ਰਹੇ ਵਿਆਹ ਸ਼ਾਦੀਆਂ ਤੇ ਬੜੀ ਸ਼ਰਧਾ ਨਾਲ਼ ਗਾਇਆ ਜਾਂਦਾ ਹੈ:-

ਨੀਲਾ ਘੋੜਾ ਬਾਂਕਾ ਜੋੜਾ
ਹੱਥ ਤੇ ਬਾਜ ਸਜਾਏ ਨੇ
ਚਲੋ ਸਿੰਘੋ ਚੱਲ ਦਰਸ਼ਨ ਕਰੀਏ
ਗੁਰੂ ਗੋਬਿੰਦ ਸਿੰਘ ਆਏ ਨੇ
ਜਨਮ ਜਿਨ੍ਹਾਂ ਦਾ ਪਟਨੇ ਸਾਹਿਬ ਦਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 120