ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨੰਦਪੁਰ ਡੇਰੇ ਲਾਏ ਨੇ
ਪਿਤਾ ਜਿਨ੍ਹਾਂ ਦਾ ਤੇਗ਼ ਬਹਾਦਰ
ਮਾਤਾ ਗੁਜਰੀ ਜਾਏ ਨੇ
ਚਲੋ ਸਿੰਘੋ ਚਲ ਦਰਸ਼ਨ ਕਰੀਏ
ਗੁਰੂ ਗੋਬਿੰਦ ਸਿੰਘ ਆਏ ਨੇ

ਜਿਥੇ ਬੈਠਗੇ ਕਲਗੀਆਂ ਵਾਲੇ
ਧਰਤੀ ਨੂੰ ਭਾਗ ਲੱਗ ਗੇ

ਸਾਡੇ ਗੁਰਾਂ ਨੇ ਜਹਾਜ਼ ਬਣਾਇਆ
ਆ ਜਾਉ ਜਿਸ ਪਾਰ ਲੰਘਣਾ
ਚਲਦਾ ਹੈ ਬਿਨ ਬੰਬੇ
ਨਸੀਬਾਂ ਵਾਲੇ ਚੜ੍ਹ ਜਾਣਗੇ
ਰਹਿ ਜਾਣਗੇ ਨਕਰਮਣ ਬੰਦੇ

ਗੁੱਗਾ ਜ਼ਾਹਰ ਪੀਰ-

ਗੁੱਗੇ ਜ਼ਾਹਰ ਪੀਰ ਦੀ ਮਾਨਤਾ ਵੀ ਪੰਜਾਬ ਵਿੱਚ ਸ਼ਰਧਾ ਨਾਲ ਕੀਤੀ ਜਾਂਦੀ ਹੈ। ਸਾਉਣ ਭਾਦੋਂ ਦੀ ਰੁਤੇ ਗੁੱਗੇ ਪੀਰ ਦੇ ਮੇਲੇ ਲਗਦੇ ਹਨ। ਪੰਜਾਬ ਦਾ ਸਭ ਤੋਂ ਵੱਡਾ ਤੇ ਮਸ਼ਹੂਰ ਮੇਲਾ 'ਛਪਾਰ ਦਾ ਮੇਲਾ' ਗੁੱਗੇ ਦਾ ਹੀ ਮੇਲਾ ਹੈ। ਜਦ ਕਿਸੇ ਨੂੰ ਸੱਪ ਡਸ ਜਾਂਦਾ ਹੈ ਤਾਂ ਗੁਗੇ ਪੀਰ ਨੂੰ ਧਿਆਇਆ ਜਾਂਦਾ ਹੈ।

ਪੂਰਾ ਸਵਾ ਮਹੀਨਾ ਗੁੱਗੇ ਦੇ ਭਗਤ ਗੁਗੇ ਦੇ ਗੀਤ ਗਾਉਂਦੇ ਰਹਿੰਦੇ ਹਨ।

ਪੱਲੇ ਮੇਰੋ ਛਲੀਆਂ
ਮੈਂ ਗੁੱਗਾ ਮਨਾਵਣ ਚਲੀਆਂ
ਜੀ ਮੈਂ ਵਾਰੀ ਗੁੱਗਾ ਜੀ

ਪਲੇ ਮੇਰੇ ਮਠੀਆਂ
ਮੈਂ ਗੁੱਗਾ ਮਨਾਵਣ ਨਠੀਆਂ
ਜੀ ਮੈਂ ਵਾਰੀ ਗੁੱਗਾ ਜੀ

ਰੋਹੀ ਵਾਲਿਆਂ ਗੁੱਗਿਆ ਵੇ
ਭਰਿਆ ਕਟੋਰਾ ਦੁਧ ਦਾ
ਮੇਰਾ ਗੁੱਗਾ ਮਾੜੀ ਵਿੱਚ ਕੁਦਦਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 121