ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਤਾ ਰਾਣੀਏ ਗੁਲਗੁਲੇ ਖਾਣੀਏ
ਬਾਲ ਬੱਚਾ ਰਾਜ਼ੀ ਰਖਣਾ।

ਮਾਤਾ ਰਾਣੀ ਦੇ ਦਰਬਾਰ
ਜਿਥੇ ਧਰੇ ਨਗਾਰੇ ਚਾਰ
ਚੌਹੀਂ ਕੂੰਟਾਂ ਤੇਰਾ ਰਾਜ
ਪਰਜਾ ਵਸੇ ਸੁਖਾਲੀ ਹੋ
ਮਾਤਾ ਰਾਣੀ ਦੇ ਦਰਬਾਰ
ਜਿਥੇ ਧਰੇ ਨਗਾਰੇ ਚਾਰ
ਚੌਹੀਂ ਕੂਟਾਂ ਤੇਰਾ ਰਾਜ
ਜੀ ਕੂੰਟਾਂ ਝੁਕ ਰਹੀਆਂ ਚਾਰੇ

ਮਾਤਾ ਰਾਣੀ ਨੂੰ ਪਰਸਣ ਮੈਂ ਚੱਲੀ
ਜੀ ਕੂੰਟਾਂ ਚਲੀਆਂ ਚਾਰੇ
ਜੀ ਜੱਗ ਚਲਿਆ ਸਾਰਾ
ਸੰਤਾਂ ਦੀਆਂ ਸੰਤਣੀਆਂ ਚੱਲੀਆਂ
ਜੀ ਬਾਹੀਂ ਚੂੜੇ ਛਣਕਣ
ਮਈਆ ਰਾਣੀ ਨੂੰ ਪਰਸਣ ਮੈਂ ਚੱਲੀ
ਜੀ ਜੱਗ ਚਲਿਆ ਸਾਰਾ
ਝੁਕ ਰਹੀਆਂ ਟਾਹਲੀਆਂ
ਜੀ ਕੂੰਟਾਂ ਝੁਕੀਆਂ ਚਾਰੇ

ਮਾਤਾ ਰਾਣੀ ਦੀਏ ਚਿੜੀਏ
ਚੰਬੇ ਵਾਂਗਰ ਖਿੜੀਏ
ਟਾਹਲੀ ਟਾਹਲੀ ਫਿਰੀਏ
ਤੂੰ ਦੇ ਨੀ ਮੁਰਾਦਾਂ ਮਿੱਠੀਆਂ
ਅਸੀਂ ਘਰਾਂ ਨੂੰ ਜੀ ਮੁੜੀਏ

ਪੂਰਨ ਭਗਤ -

ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਹੜਾ ਪੂਰਨ ਭਗਤ ਦੇ ਜੀਵਨ ਤੋਂ ਵਾਕਿਫ਼ ਨਾ ਹੋਵੇ। ਪੂਰਨ ਭਗਤ ਨੂੰ ਪੰਜਾਬੀ ਬੜੀ ਸ਼ਰਧਾ ਨਾਲ ਗਾਉਂਦੇ ਹਨ।

ਭਗਤੀ ਤੇਰੀ ਪੂਰਨਾ
ਕੱਚੇ ਧਾਗੇ ਦਾ ਸੰਗਲ ਬਣ ਜਾਵੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 123