ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/133

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੁਣ ਛਡਦੇ ਵਲੈਤ ਦਾ ਖਹਿੜਾ।

ਪੰਜਾਬ ਦੀਆਂ ਬਾਲੜੀਆਂ ਕਿਕਲੀ ਪਾਉਂਦੀਆਂ ਹੋਈਆਂ ਆਪਣੇ ਦੇਸ਼ ਦੇ ਕਣ ਕਣ ਦੀ ਸੁੱਖ ਸੁਖਦੀਆਂ ਹਨ:

ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚੱਲੇ
ਚੌਰ ਕੂੰਟਾ ਦੇ ਮੁੰਡੇ
ਮੁੰਡਿਆਂ ਦੇ ਸਿਰ ਟੋਪੀਆਂ
ਜਿਊਣ ਸਾਡੀਆਂ ਝੋਟੀਆਂ।
ਝੋਟੀਆਂ ਦੇ ਸਿਰ ਘੱਗੇ
ਜਿਊਣ ਸਾਡੇ ਢੱਗੇ।
ਢਗਿਆਂ ਗਲ ਪੰਜਾਲੀ
ਜਿਊਣ ਸਾਡੇ ਹਾਲੀ।
ਹਾਲੀ ਦੇ ਪੈਰ ਜੁੱਤੀ
ਜੀਵੇ ਸਾਡੀ ਕੁੱਤੀ
ਕੁੱਤੀ ਦੇ ਨਿਕਲਿਆ ਫੋੜਾ
ਜੀਵੇ ਸਾਡਾ ਘੋੜਾ।
ਘੋੜੇ ਤੇ ਲਾਲ ਕਾਠੀ
ਜੀਵੇ ਸਾਡਾ ਹਾਥੀ
ਹਾਥੀ ਦੇ ਸਿਰ ਝਾਫੇ
ਜਿਉਣ ਸਾਡੇ ਮਾਪੇ।
ਮਾਪਿਆਂ ਨੇ ਦਿੱਤਾ ਖੇਸ
ਜੀਵੇ ਸਾਡਾ ਦੇਸ।

ਦੇਸ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਆਪਣਾ ਸਭ ਕੁਝ ਅਰਪਣ ਕਰ ਦਿੱਤਾ। 1914-15 ਵਿੱਚ ਗਦਰ ਪਾਰਟੀ ਨੇ ਬਰਤਾਨਵੀਂ ਰਾਜ ਨੂੰ ਖ਼ਤਮ ਕਰਨ ਲਈ ਇਕ ਇਨਕਲਾਬੀ ਹੱਲਾ ਬੋਲਿਆ। ਸੈਂਕੜੇ ਪੰਜਾਬੀ ਪੰਜਾਬ ਵਿੱਚ ਆ ਗਏ। ਕਾਮਾ ਗਾਟਾ ਮਾਰੂ ਜਹਾਜ਼ ਤੇ ਬਜ ਬਜ ਘਾਟ ਤੇ ਖੂਨ ਦੀ ਹੋਲੀ ਖੇਡੀ ਗਈ। ਪੰਜਾਬ ਵਿੱਚ ਮਾਰਸ਼ਲ ਲਾਅ ਲੱਗ ਗਿਆ। ਜਲ੍ਹਿਆਂਵਾਲੇ ਬਾਗ਼ ਵਿੱਚ ਹਜ਼ਾਰਾਂ ਪੰਜਾਬੀ ਅਜ਼ਾਦੀ ਲਈ ਝੂਜਦੇ ਅੰਗਰੇਜ਼ ਸਾਮਰਾਜ ਨੇ ਗੋਲੀਆਂ ਨਾਲ ਉਡਾ ਦਿੱਤੇ। ਪੰਜਾਬ ਵਿੱਚ ਹੁਣ ਆਜ਼ਾਦੀ ਸੰਗਰਾਮ ਤੇਜ਼ੀ ਨਾਲ ਸ਼ੁਰੂ ਹੋ ਗਿਆ। ਅਕਾਲੀ ਲਹਿਰ ਉਠੀ, ਨਾ-ਮਿਲਵਰਤਨ ਤੇ ਸੱਤਿਆ ਗ੍ਰਹਿ ਦੀਆਂ ਲਹਿਰਾਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 129