ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/134

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚੱਲੀਆਂ, ਮੋਰਚੇ ਲੱਗੇ। ਜਲ੍ਹਿਆਂ ਵਾਲੇ ਬਾਗ ਦੇ ਖੂਨੀ ਕਾਂਡ ਬਾਰੇ ਕਲਮ ਨੇ ਖ਼ੂਨ ਦੇ ਅੱਥਰੂ ਕੇਰੇ:

ਸਾਡਾ ਮਾਹੀ ਪਿਆਰੜਾ ਵਤਨ ਸਾਡਾ
ਜਿਨੂੰ ਕੀਤਾ ਏ ਕੈਦ ਫਰੰਗੀਆਂ ਨੇ।
ਜਿਹੜਾ ਲਵੇ ਅਜ਼ਾਦੀ ਦਾ ਨਾਂ ਮੂੰਹੋਂ
ਉਸ ਦੇ ਵਾਸਤੇ ਫਾਂਸੀਆਂ ਟੰਗੀਆਂ ਨੇ
ਜਲ੍ਹਿਆਂ ਵਾਲੇ ਬਾਗ ਦੇ ਕਹਿਰ ਸੁਣਕੇ
ਨਾਦਰ ਸ਼ਾਹੀਆਂ ਵੀ ਵੇਖੋ ਕੰਬੀਆਂ ਨੇ।

ਭਗਤ ਸਿੰਘ, ਰਾਜ ਗੁਰੂ, ਸੁਖਦੇਵ ਦੀਆਂ ਕੁਰਬਾਨੀਆਂ ਨੇ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ। ਬੱਚੇ ਬੱਚੇ ਦੀ ਜ਼ਬਾਨ ਤੇ ਇਹ ਬੋਲ ਗੂੰਜਣ ਲੱਗ ਪਏ:

ਘਰ ਘਰ ਪੁੱਤ ਜੰਮਦੇ
ਭਗਤ ਸਿੰਘ ਨੀਂ ਕਿਸੇ ਬਣ ਜਾਣਾ।
ਹੋਰ
ਤੇਰਾ ਰਾਜ ਨੀ ਫਰੰਗੀਆ ਰਹਿਣਾ
ਭਗਤ ਸਿੰਘ ਕੋਹ ਸੁੱਟਿਆ

ਪੰਜਾਬ ਦੀ ਲੋਕ ਆਤਮਾ ਫਰੰਗੀਆਂ ਨੂੰ ਘਿਰਣਾ ਕਰਨ ਲੱਗੀ:

ਭਰ ਕੇ ਲਿਆਈ ਮੈਂ ਟੋਕਰਾ ਅੰਬੀਆਂ ਦਾ
ਕਿੱਥੇ ਰੱਖਾਂ ਵੇ, ਕਿੱਥੇ ਰੱਖਾਂ ਵੇ
ਰਾਜ ਫਰੰਗੀਆਂ ਦਾ
ਕਿਥੇ ਰੱਖਾਂ ਵੇ।

ਮਹਾਤਮਾ ਗਾਂਧੀ ਵਲੋਂ ਚਲਾਈਆਂ ਸਤਿਆਗ੍ਰਹਿ ਲਹਿਰਾਂ ਦਾ ਪੰਜਾਬੀ ਮਨ ਤੇ ਕਾਫ਼ੀ ਅਸਰ ਹੋਇਆ। ਪਿੰਡਾਂ ਦੇ ਪਿੰਡ ਵੰਗਾਰਨ ਲੱਗੇ:

ਅਸੀਂ ਗੀਤ ਵਤਨ ਦੇ ਗਾਵਾਂਗੇ
ਸਭ ਝਗੜੇ ਹੋਰ ਮਿਟਾਵਾਂਗੇ।

ਤੇਰੇ ਬੰਬਾਂ ਨੂੰ ਚਲਣ ਨਹੀਂ ਦੇਣਾ
ਗਾਂਧੀ ਦੇ ਚਰਖੇ ਨੇ।

...

ਆਪ ਗਾਂਧੀ ਕੈਦ ਹੋ ਗਿਆ
ਸਾਨੂੰ ਦੇ ਗਿਆ ਖੱਦਰ ਦਾ ਬਾਣਾ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 130