ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/137

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਪੀਹਾ ਵੇਖੋ ਨੀ ਭੈੜਾ ਪੀਆ ਪੀਆ ਬੋਲੇ ਲੈ ਪੈਲਾਂ ਪਾਂਦੇ ਨੀ ਬਾਗੀਂ ਮੋਰਾਂ ਸ਼ੋਰ ਮਚਾਇਆ ਅਨੀ ਖਿੜ ਖਿੜ ਫੁੱਲਾਂ ਨੇ ਸਾਨੂੰ ਮਾਹੀਆ ਯਾਦ ਕਰਾਇਆ ਮੈਂ ਅਥਰੂ ਡੋਲ੍ਹਾਂ ਨੀ ਕੋਈ ਸਾਰ ਨਾ ਲੈਂਦਾ ਮੇਰੀ ਰਲ ਆਓ ਸਈਓ ਨੀ ਸੱਭੇ ਤੀਆਂ ਖੇਡਣ ਜਾਈਏ ਨਿੱਕੀ ਨਿੱਕੀ ਕਣੀ ਦਾ ਮੀਂਹ ਮੁਟਿਆਰਾਂ ਅੰਦਰ ਸੁੱਤੇ ਦਰਦ ਜਗਾ ਦੇਂਦਾ ਹੈ ਤੇ ਉਹ ਗਿੱਧਾ ਪਾਉਣ ਲਈ ਉਤਸੁਕ ਹੋ ਉਠਦੀਆਂ ਹਨ। ਛਮ ਛਮ ਛਮ ਛਮ ਪੈਣ ਪੁਹਾਰਾਂ ਬਿਜਲੀ ਦੇ ਰੰਗ ਨਿਆਰੇ ਆਓ ਕੁੜੀਓ ਗਿੱਧਾ ਪਾਈਏ ਸਾਨੂੰ ਸਾਉਣ ਸੈਨਤਾਂ ਮਾਰੇ ਸਾਉਣ ਮਹੀਨੇ ਦੀਆਂ ਕਾਲੀਆਂ ਘਟਾਵਾਂ ਬ੍ਰਿਹੋਂ ਕੁੱਠੀ ਨੂੰ ਤੜਫ਼ਾ ਦੇਂਦੀਆਂ ਹਨ: ਭਿਜ ਗਈ ਰੂਹ ਮਿੱਤਰਾ ਸ਼ਾਮ ਘਟਾ ਚੜ੍ਹ ਆਈਆਂ ਉਹ ਮਾਹੀ ਦਾ ਰਾਹ ਉਡੀਕਦੀ ਰਹਿੰਦੀ ਹੈ: - ਬੱਦਲਾਂ ਨੂੰ ਵੇਖ ਰਹੀ । ਮੈਂ ਤੇਰਾ ਸੁਨੇਹਾ ਪਾਕੇ ਉਹ ਤਾਂ ਕੋਇਲ ਨੂੰ ਆਪਣੇ ਹੱਥਾਂ ਤੇ ਚੋਗ ਚੁਗਾਉਣ ਲਈ ਤਿਆਰ ਹੈ:- ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ । ਲਾ ਕੇ ਤੋੜ ਨਿਭਾਵਾਂ ਨੀ ਕੋਇਲੇ ਸਾਉਣ ਦੀਏਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 133