ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/143

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਪੇ ਲਈਆਂ ਮੈਂ ਚੜ੍ਹਾ, ਸ਼ਾਵਾ
ਢਲੇ ਪ੍ਰਛਾਵੇਂ ਚਰਖੜਾ ਡਾਹਿਆ
ਕੱਤਦੀ ਮੈਂ ਵੰਗਾਂ ਦੇ ਚਾਅ, ਸ਼ਾਵਾ
ਬਾਹਰੋਂ ਆਇਆ ਉਹ ਹਸਦਾ ਹਸਦਾ
ਭਾਬੀਆਂ ਨੇ ਦਿੱਤਾ ਸਿਖਾ, ਸ਼ਾਵਾਂ
ਫੜਕੇ ਸੋਟਾ ਕੁੱਟਣ ਲੱਗਾ
ਵੰਗਾਂ ਨੂੰ ਕੀਤਾ ਸਫਾ-ਸ਼ਾਵਾ
ਨੈਣ ਕਟੋਰੇ ਭਰ ਭਰ ਡੁਲ੍ਹਣ
ਨੀਰ ਨਾ ਥੰਮਿਆ ਜਾ-ਸ਼ਾਵਾ
ਵੰਗਾਂ ਦੇ ਮੈਂ ਟੋਟੇ ਚੁਗ ਚੁਗ
ਲਏ ਝੋਲੀ ਵਿੱਚ ਪਾ-ਸ਼ਾਵਾ
ਆਓ ਵੇ ਕਹਾਰੋ ਡੋਲਾ ਚੁਕ ਲਓ
ਪਓ ਪੇਕਿਆਂ ਦੇ ਰਾਹ-ਸ਼ਾਵਾ
ਘੋੜਾ ਪੀੜ ਕੇ ਮੋੜਨ ਭੱਜਾ
ਮਗਰੇ ਵਾਹੋ ਧਾ-ਸ਼ਾਵਾ
ਆਖੇ ਆਹ ਲੈ ਪੰਜ ਰੁਪਏ
ਵੰਗਾਂ ਹੋਰ ਚੜ੍ਹਾ-ਸ਼ਾਵਾ
ਪੰਜ ਵੀ ਨਾ ਲੈਣੇ
ਪੰਜਾਹ ਵੀ ਨਾ ਲੈਣੇ
ਤੂੰ ਭਾਬੋ ਦੀਆਂ ਪੱਕੀਆਂ ਖਾ, ਸ਼ਾਵਾ।

ਸਾਉਣ ਦਾ ਮਹੀਨਾ ਖ਼ਤਮ ਹੁੰਦੇ ਸਾਰ ਹੀ ਵਿਆਹੀਆਂ ਮੁਟਿਆਰਾਂ ਸਹੁਰੀਂ ਟੁਰ ਜਾਂਦੀਆਂ ਹਨ :-

ਭਾਦੋਂ ਕੜਕ ਚੜ੍ਹੀ
ਕੁੜੀਆਂ ਦੇ ਪੈਣ ਵਿਛੋੜੇ

ਸਾਉਣ ਕੁੜੀਆਂ ਦਾ ਮੇਲ ਕਰਾਉਂਦਾ ਹੈ ਇਸ ਲਈ ਉਹ ਉਸ ਨੂੰ ਆਪਣੇ ਵੀਰ ਜਿਹਾ ਸਨਮਾਨ ਦੇਂਦੀਆਂ ਹਨ:

ਸੌਣ ਵੀਰ ਕੁੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 139