ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/146

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤੇਰੀ ਲੰਮੀ ਲੰਮੀ ਬੋਦੀ ਬੋਦੀ ਨੂੰ ਲਗੜੇ ਝੁੰਦੇ ਤੇਰੀ ਮਖਮਲ ਦੀ ਟੋਪੀ ਜਾਂਗੀਆਂ ਸ਼ਮਾਦੇ ਰੇਸ਼ਮੀ ਵਿੱਚ ਸੁਚੜੇ ਮੋਤੀ। ਉਹ ਸਾਂਝੀ ਪਾਸੋਂ ਗਾਉਂਦੀਆਂ ਹੋਈਆਂ ਪੁੱਛਦੀਆ ਹਨ: ਸਾਂਝੀ ਦੇ ਆਲੇ ਦੁਆਲੇ ਹਰੀਓ ਚਲਾਈ ਮੈਂ ਤੈਨੂੰ ਪੁੱਛੀ ਸਾਂਝੀ ਕੈ ਤੇਰੇ ਭਾਈ ॥ ਅੱਠ ਸੱਤ ਭਤੀਜੇ ਭੈਣੋ ਸੋਲਾਂ ਮੇਰੇ ਭਾਈ ਸੱਤਾਂ ਦਾ ਮੈਂ ਵਿਆਹ ਰਚਾਇਆ ਸੋਲਾਂ ਦੀ ਵਧਾਈ ਹੋਰ ਸਾਂਝੀ ਦੇ ਆਲੇ ਦੁਆਲੇ ਦੋ ਚਰਖੀਰੇ . ਜੱਗ ਜਿਉਣ ਨੀ ਭੈਣ ਤੇਰੇ ਵੀਰੇ ਸਾਂਝੀ ਦੇ ਆਲੇ ਦੁਆਲੇ ਦੋ ਚਾਰ ਕਾਨੇ ਜੱਗ ਜਿਉਣ ਭੈਣੇ ਤੇਰੇ ਮਾਮੇ। ਸੁੱਖਾਂ ਸੁਖਦੀ ਭੈਣ ਨੂੰ ਸਾਂਝੀ ਨੇ ਵੀਰ ਦੇ ਦਿੱਤਾ, ਭਾਬੋ ਦੇ ਦਿੱਤੀ। ਹੁਣ ਉਹ ਸਾਂਝੀ ਦੀ ਹਰ ਲੋੜ ਪੂਰੀ ਕਰਦੀ ਹੈ: - ਸਾਂਝੀ ਤਾਂ ਮੰਗਦੀ ਹਰਾ ਹਰਾ ਗੋਬਰ ਮੈਂ ਕਿੱਥੋਂ ਲਿਆਵਾਂ ਸਾਂਝੀ ਹਰਾ ਹਰਾ ਗੋਬਰ? ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 142