ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/147

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀਰਨ ਮੇਰਾ ਗਊਆਂ ਦਾ ਪਾਲੀ
ਮੈਂ ਉਥੋਂ ਲਿਆਵਾਂ ਸਾਂਝੀ
ਹਰਾ ਹਰਾ ਗੋਬਰ
ਤੂੰ ਲੈ ਮੇਰੀ ਸਾਂਝੀ
ਹਰਾ ਹਰਾ ਗੋਬਰ।

ਸਾਂਝੀ ਤਾਂ ਮੰਗਦੀ
ਚਿੱਟੇ ਚਿੱਟੇ ਚਾਵਲ,
ਮੈਂ ਕਿੱਥੋਂ ਲਿਆਵਾਂ ਸਾਂਝੀ
ਚਿੱਟੇ ਚਿੱਟੇ ਚਾਵਲ?

ਵੀਰਨ ਮੇਰਾ ਧਾਨਾਂ ਦੀ ਰਾਖੀ
ਮੈਂ ਉੱਥੋਂ ਲਿਆਵਾਂ ਸਾਂਝੀ
ਚਿੱਟੇ ਚਿੱਟੇ ਚਾਵਲ

ਸਾਂਝੀ ਤਾਂ ਮੰਗਦੀ
ਸੂਹੀਆਂ ਸੂਹੀਆਂ ਚੁੰਨੀਆਂ?
ਮੈਂ ਕਿੱਥੋਂ ਲਿਆਵਾਂ ਸਾਂਝੀ
ਸੂਹੀਆਂ ਸੂਹੀਆਂ ਚੁੰਨੀਆਂ?

ਵੀਰਨ ਮੇਰਾ ਲਲਾਰੀ ਦਾ ਬੇਲੀ
ਮੈਂ ਉਥੋਂ ਲਿਆਵਾਂ ਸਾਂਝੀ
ਸੂਹੀਆਂ ਸੂਹੀਆਂ ਚੁੰਨੀਆਂ
ਤੂੰ ਲੈ ਮੇਰੀ ਸਾਂਝੀ
ਸੂਹੀਆਂ ਸੂਹੀਆਂ ਚੁੰਨੀਆਂ

ਇਸ ਗੀਤ ਦਾ ਹੋਰ ਰੁਪਾਂਤਰ ਵੀ ਹੈ:-

ਸਾਂਝੀ ਤਾ ਮੰਗਦੀ ਚੌਲਾਂ ਦੀਆਂ ਪਿੰਨੀਆਂ,
ਕਿੱਥੋਂ ਲਿਆਵਾਂ ਨੀ ਮੈਂ ਚੌਲਾਂ ਦੀਆਂ ਪਿੰਨੀਆਂ
ਵੀਰਨ ਮੇਰਾ ਧਾਨਾਂ ਦਾ ਪਾਲੀ,
ਉੱਥੋਂ ਲਿਆਵਾਂ ਨੀ ਮੈਂ ਚੌਲਾਂ ਦੀਆਂ ਪਿੰਨੀਆਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 143