ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/148

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਾਂਝੀ ਤਾਂ ਮੰਗਦੀ ਗਿਰੀਆਂ ਛੁਹਾਰੇ,
ਕਿੱਥੋਂ ਲਿਆਵਾਂ ਨੀ ਮੈਂ ਗਿਰੀਆਂ ਛੁਹਾਰੇ?
ਵੀਰਨ ਮੇਰਾ ਸੌਦਾਗਰ ਨੀ ਸਹੀਓ
ਉੱਥੋਂ ਲਿਆਵਾਂ ਨੀ ਮੈਂ ਗਿਰੀਆਂ ਛੁਹਾਰੇ।

ਸਾਂਝੀ ਤਾਂ ਮੰਗਦੀ ਚੰਬੇਲੀ ਦੇ ਫੁੱਲ ਨੀ,
ਕਿੱਥੋਂ ਲਿਆਵਾਂ ਨੀ ਮੈਂ ਚੰਬੇਲੀ ਦੇ ਫੁੱਲ ਨੀ?
ਵੀਰਨ ਮੇਰਾ ਬਾਗਾਂ ਦਾ ਮਾਲੀ,
ਉੱਥੋਂ ਲਿਆਵਾਂ ਨੀ ਮੈਂ ਚੰਬੇਲੀ ਦੇ ਫੁੱਲ ਨੀ।
ਸਾਂਝੀ ਤਾਂ ਮੰਗਦੀ ਲਾਲਾਂ ਦੀਆਂ ਲੜੀਆਂ
ਕਿੱਥੋਂ ਲਿਆਵਾਂ ਨੀ ਮੈਂ ਲਾਲਾਂ ਦੀਆਂ ਲੜੀਆਂ?
ਵੀਰਨ ਮੇਰਾ ਜੌਹਰੀ ਦੀ ਹੱਟੀ,
ਉੱਥੋਂ ਲਿਆਵਾਂ ਨੀ ਮੈਂ ਲਾਲਾਂ ਦੀਆਂ ਲੜੀਆਂ।

ਸਾਂਝੀ ਤਾਂ ਮੰਗਦੀ ਮੋਤੀਆਂ ਦੀ ਮਾਲਾ।
ਕਿੱਥੋਂ ਲਿਆਵਾਂ ਨੀ ਮੈਂ ਮੋਤੀਆਂ ਦੀ ਮਾਲਾ?
ਵੀਰਨ ਮੇਰਾ ਮਹਿਲਾਂ ਦਾ ਰਾਜਾ
ਉਥੋਂ ਅਿਲਾਵਾਂ ਨੀ ਮੈਂ ਮੋਤੀਆਂ ਦੀ ਮਾਲਾ।

ਸਾਂਝੀ ਦੇ ਗੀਤ ਗਾਉਂਦੀ ਭੈਣ ਕਲਪਨਾਂ ਵਿੱਚ ਹੀ ਆਪਣੇ ਵੀਰੇ ਦਾ ਵਿਆਹ ਰਚਾ ਦਿੰਦੀ ਹੈ। ਨਵੇਂ ਵਿਆਹਿਆਂ ਨੂੰ ਸਹੁਰਿਆਂ ਦਾ ਚਾਅ ਹੁੰਦਾ ਹੀ ਹੈ। ਉਹ ਕਈ-ਕਈ ਦਿਨ ਸਹੁਰਿਆਂ ਤੋਂ ਨਹੀਂ ਮੁੜਦਾ। ਉਹ ਸਾਂਝੀ ਦਾ ਗੀਤ ਗਾਉਂਦੀ ਹੋਈ ਵੀਰੇ ਪਾਸੋਂ ਜਵਾਬ ਮੰਗਦੀ ਹੈ :

ਬਾਜਰੇ ਦਾ ਸਿੱਟਾ ਵੀਰਾ
ਝਿਲਮਿਲ ਝਿਲਮਿਲ ਕਰਦਾ ਸੀ
ਮੈਂ ਤੈਨੂੰ ਪੁੱਛਾਂ ਵੀਰਾ
ਸਹੁਰੜੇ ਕੀ ਕਰਦਾ ਸੀ
ਸਾਲੀਆਂ ਕਸੀਦਾ ਕੱਢਣ
ਮੈਂ ਵੀ ਪੋਥੀ ਪੜ੍ਹਦਾ ਸੀ
ਸਤ ਸਤ ਕੋਠੀਏਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 144