ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਤਾਬਾਂ ਬੀਬੀ ਰੱਖਦਾ ਸੀ
ਸੋਨੇ ਦੀ ਮੇਰੀ ਕਲਮ ਦਵਾਤ
ਚਾਂਦੀ ਲੇਖਾ ਕਰਦਾ ਸੀ
ਛੋਟੀ ਸਾਲੀ ਖਰੀਓ ਪਿਆਰੀ
ਚਿਲਮਾਂ ਭਰ ਭਰ ਦਿੰਦੀ ਸੀ
ਬੜੀ ਸਾਲੀ ਦਾ ਸੁਭਰ ਪਾਟਾ
ਅੰਦਰ ਬੜ ਬੜ ਰੋਂਦੀ ਸੀ
ਪੇਕਿਆਂ ਦਾ ਨਾਈਂ ਆਇਆ
ਕਿਉਂ ਬੀਬੀ ਤੂੰ ਰੋਨੀ ਏਂ
ਮਿਠੀਆਂ ਪਕਾ ਬੀਬੀ
ਫਿਕੀਆਂ ਪਕਾ ਬੀਬੀ
ਪੇਕਿਆਂ ਦੇ ਬਾੜੇ ਬੀਬੀ ਹੋ ਹੋ

ਸਾਂਝੀ ਮਾਈ ਨੇ ਭੈਣ ਨੂੰ ਭਾਬੋ ਦੇ ਦਿੱਤੀ, ਭਤੀਜਾ ਦੇ ਦਿੱਤਾ। ਹੁਣ ਉਹ ਕੰਮ ਭਲਾ ਕਿਵੇਂ ਕਰੇ-ਭਤੀਜੇ ਦਾ ਚਾਅ ਹੀ ਝੱਲਿਆ ਨਹੀਂ ਜਾਂਦਾ:

ਨੀ ਸੁਣ ਸਾਂਝੜੀਏ
ਰੋਟੀ ਵੇਲਾ ਹੋਇਆ
ਨੀ ਸੁਣ ਸਾਂਝੜੀਏ
ਕੌਣ ਪਕਾਵੇ ਰੋਟੀ
ਨੀ ਸੁਣ ਸਾਂਝੜੀਏ
ਭਾਬੋ ਪਕਾਵੇ ਰੋਟੀ
ਨੀ ਸੁਣ ਸਾਂਝੜੀਏ
ਭਾਬੋ ਗੋਦੀ ਗੀਗਾ
ਨੀ ਸੁਣ ਸਾਂਝੜੀਏ
ਗੀਗੇ ਦੇ ਪੈਰੀਂ ਕੜੀਆਂ
ਨੀ ਸੁਣ ਸਾਂਝੜੀਏ
ਕਿਹੜੇ ਸੁਨਿਆਰ ਨੇ ਘੜੀਆਂ
ਨੀ ਸੁਣ ਸਾਂਝੜੀਏ
ਮਥਰੇ ਸੁਨਿਆਰ ਨੇ ਘੜੀਆਂ
ਨੀ ਸੁਣ ਸਾਂਝੜੀਏ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 145