ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/150

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇਸੇ ਗੀਤ ਦਾ ਇੱਕ ਹੋਰ ਰੂਪਾਂਤਰ ਇਸ ਪ੍ਰਕਾਰ ਹੈ: - ਨੀ ਸੁਣ ਸਾਂਝੜੀਏ ਤਿਓਰ ਵਿੱਚ ਤਲਾਈ ਨੀ ਸੁਣ ਸਾਂਝੜੀਏ ਭਾਬੋ ਗੋਦੀ ਗੀਗਾ ਨੀ ਸੁਣ ਸਾਂਝੜੀਏ ਗੀਗਾ ਮੇਰਾ ਪਤੀਜਾ ਨੀ ਸੁਣ ਸਾਂਝੜੀਏ ਗੀਗੇ ਪੈਰੀਂ ਕੁੜੀਆਂ ਨੀ ਸੁਣ ਸਾਂਝੜੀਏ ਕਿਹੜੇ ਸੁਨਿਆਰ ਨੇ ਘੜੀਆਂ ਨੀ ਸੁਣ ਸਾਂਝੜੀਏ ਆਸਾ ਰਾਮ ਨੇ ਘੜੀਆਂ ਨੀ ਸੁਣ ਸਾਂਝੜੀਏ ਵੀਰੇ ਲਈ ਭੈਣ ਸਦਾ ਸੁੱਖਾਂ ਸੁਖਦੀ ਹੋਈ ਉਹਦੇ ਪਰਿਵਾਰ ਨੂੰ ਵਧਦਾ ਫੁਲਦਾ ਅਤੇ ਆਰਥਿਕ ਪੱਖੋਂ ਉਨਤੀ ਕਰਦਾ ਵੇਖਣਾ ਲੋੜਦੀ ਹੈ। ਉਹ ਕਾਮਨਾ ਕਰਦੀ ਹੈ: ਉਠਣ ਬੈਠਣ ਝੋਟੜੀਆਂ ਵੀਰ ਮੇਰੇ ਦੇ ਬਾੜੇ ਮਾਂ ਗੋਹਾ ਚੁਗਣ ਤੇਰੀਆਂ ਭੈੜੀਆਂ ਭਾਈਆਂ ਦੇ ਲਿਸ਼ਕਾਰੇ ਮਾਂ ਧਾਰਾਂ ਕੱਢਣ ਤੇਰੀਆਂ ਮਾਈਆਂ ਵੇ ਪੁੱਤਾਂ ਦੇ ਲਲਕਾਰੇ ਮਾਂ ਦੁੱਧ ਰਿੜਕਣ ਤੇਰੀਆਂ ਵਹੁਟੜੀਆਂ ਚੂੜੇ ਦੇ ਛਣਕਾਟੇ ਮਾਂ ਇਸ ਪ੍ਰਕਾਰ ਗੀਤ ਗਾਉਣ ਮਗਰੋਂ ਸਾਂਝੀ ਦੀ ਆਰਤੀ ਉਤਾਰੀ ਜਾਂਦੀ ਹੈ। ਥਾਲੀ ਵਿੱਚ ਜਗਦਾ ਦੀਵਾ ਰਖ ਕੇ ਸਾਂਝੀ ਮਾਈ ਦੀ ਮੂਰਤੀ ਦੇ ਆਲੇ ਦੁਆਲੇ ਥਾਲ ਘੁਮਾਉਂਦੇ ਹੋਏ ਗਾਉਂਦੀਆਂ ਹਨ: ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 146