ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀ ਆਹੇ ਦੀ ਡੋਲ
ਪੀੜ੍ਹੇ ਡਾਹੇ ਦੀ ਡੋਲ
ਗੋਦ ਘਲਾਏ ਦੀ ਡੋਲ
ਡੋਲਾ ਡੋਲੜੀਓ ਭੈਣੋ
ਡੋਲਾ ਭਰਿਆ ਕਟੋਰੀਆਂ ਨਾਲ
ਹੋਰ
ਸਾਂਝੀ ਮਾਈ ਆਰਤੀ
ਆਰਤੀ ਦਾ ਫੁਲ
ਚੰਗੇਰ ਸੌ ਡੰਡੀ
ਸੁਣੋ ਨੀ ਬਹੂਓ
ਕੰਤ ਤੁਹਾਡੇ
ਵੀਰਨ ਸਡੇ
ਲੇਫ ਤਲਾਈ ਵਿੱਚ ਬੈਠੀ
ਮੇਰੀ ਸਾਂਝੀ ਮਾਈ

ਇਸ ਮਗਰੋਂ ਹੇਠ ਲਿਖੀ ਆਰਤੀ ਪੰਜ ਵਾਰ ਗਾਈ ਜਾਂਦੀ ਹੈ:-

ਪਹਿਲੀ ਆਰਤੀ ਕਰਾਂ ਕਰਾਵਾਂ
ਜੀਵੇ ਮੇਰਾ ਵੀਰ ਪਰਾਹੁਣਾ ਅੜੀਓ
ਮੈਂ ਸ਼ਿਵ ਦੁਆਲੇ ਖੜੀਓ
ਮੈਂ ਹਰਕਾ ਦਰਸ਼ਣ ਪਾਇਆ
ਮੇਰਾ ਵੀਰ ਪਰਾਹੁਣਾ ਆਇਆ
ਖੋਹਲ ਨਰੈਣ ਅਟੜੀ
ਮੈਂ ਪੂਜਾਂ ਤੇਰੀ ਪਟੜੀ
ਮੈਂ ਪੂਜਾਂ ਹਰ ਕੇ ਪੈਰ

ਉਪਰੋਕਤ ਆਰਤੀ ਗਾਉਣ ਮਗਰੋਂ ਸੁੱਕੀ ਪੰਜੀਰੀ ਜਾਂ ਤਿਲਚੌਲੀ ਦਾ ਪ੍ਰਸ਼ਾਦ ਸਾਂਝੀ ਨੂੰ ਭੋਗ ਲੁਆਉਣ ਮਗਰੋਂ ਸਾਰੇ ਬੱਚਿਆਂ ਵਿਚਕਾਰ ਵੰਡਿਆ ਜਾਂਦਾ ਹੈ । ਇਸ ਮਗਰੋਂ ਕੁੜੀਆਂ ਅਗਲੀ ਕੁੜੀ ਦੇ ਘਰ ਜਾ ਕੇ ਪਹਿਲੀ ਰੀਤੀ ਅਨੁਸਾਰ ਮੁਢੋਂ ਸੁਢੋਂ ਮਾਈ ਦੀ ਪੂਜਾ ਕਰਦੀਆਂ ਹਨ। ਇਸ ਪਰਕਾਰ ਇੱਕ ਦਿਨ ਦਾ ਪ੍ਰੋਗਰਾਮ ਖ਼ਤਮ ਹੋ ਜਾਂਦਾ ਹੈ। ਇਹ ਪ੍ਰੋਗਰਾਮ ਨੌ ਦਿਨ ਚਲਦਾ ਰਹਿੰਦਾ ਹੈ।

ਦੁਸਹਿਰੇ ਵਾਲੇ ਦਿਨ ਸਾਰੇ ਮੁਹੱਲੇ ਦੀਆਂ ਕੁੜੀਆਂ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਇਹ ਗੀਤ ਗਾਉਂਦੀਆਂ ਹੋਈਆਂ ਲਾਹ ਲੈਂਦੀਆਂ ਹਨ:

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 147