ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੁੱਸ ਨਾ ਹੋਈਂ ਸਾਂਝੜੀਏ
ਪਰ ਨੂੰ ਫੇਰ ਮੰਗਾਵਾਂਗੇ

ਸਾਂਝੀ ਦੀਆਂ ਸਾਰੀਆਂ ਮੂਰਤੀਆਂ ਨੂੰ ਇੱਕ ਸੁੱਚੀ ਟੋਕਰੀ ਵਿੱਚ ਪਾ ਕੇ ਕੁੜੀਆਂ ਇਹਨਾਂ ਨੂੰ ਪਿੰਡ ਦੇ ਲਾਗੇ ਕਿਸੇ ਟੋਭੇ ਜਾਂ ਸੂਏ ਵਿੱਚ ਜਲ ਪਰਵਾਹ ਕਰਨ ਲਈ ਟੁਰ ਪੈਂਦੀਆਂ ਹਨ। ਉਹ ਜਾਂਦੀਆਂ ਹੋਈਆਂ ਰਾਹ ਵਿੱਚ ਇਹ ਗੀਤ ਗਾਉਂਦੀਆਂ ਜਾਂਦੀਆਂ ਹਨ:

ਕਿਥੇ ਜੰਮੀ ਤੁਲਸਾਂ
ਕਿਥੇ ਜੰਮਿਆ ਰਾਮ
ਕਿਥੇ ਜੰਮਿਆ ਨੀ ਸਖੀਓ
ਮੇਰਾ ਸ੍ਰੀ ਭਗਵਾਨ
ਗੰਗਾ ਜੰਮੀ ਤੁਲਸਾਂ
ਪਹੋਏ ਜੰਮਿਆ ਰਾਮ
ਮਹਿਲੀਂ ਜੰਮਿਆ ਨੀ ਸਖੀਓ
ਮੇਰਾ ਸ੍ਰੀ ਭਗਵਾਨ
ਕਿਥੇ ਵਸੇ ਤੁਲਸਾਂ
ਤੇ ਕਿਥੇ ਵਸੇ ਰਾਮ
ਕਿਥੇ ਵਸੇ ਸਖੀਓ
ਮੇਰਾ ਸ੍ਰੀ ਭਗਵਾਨ
ਗੰਗਾ ਵਸੇ ਤੁਲਸਾਂ
ਪਹੋਏ ਵਸੇ ਰਾਮ ਮਹਿਲੀਂ ਵਸੇ ਸਖੀਓ
ਨੀ ਮੇਰਾ ਸ੍ਰੀ ਭਗਵਾਨ

ਉਪਰੋਕਤ ਗੀਤ ਗਾਉਂਦੀਆਂ ਹੋਈਆਂ ਕੁੜੀਆਂ ਕਿਸੇ ਟੋਭੇ ਜਾਂ ਸੂਏ ਤੇ ਪੁੱਜ ਜਾਂਦੀਆਂ ਹਨ। ਉਹ ਉਥੇ ਜਾ ਕੇ ਕੀੜਿਆਂ ਦੇ ਭੌਣ ਉਤੇ ਤਿਲ ਚੌਲੀ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ:-

ਕੀੜਿਓ ਮਕੌੜਿਓ
ਅੰਨ ਦਿਓ
ਧੰਨ ਦਿਓ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 148