ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/160

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹੈ।

ਪਿੰਡ ਵਿੱਚ ਵੱਖ ਵੱਖ ਥਾਵਾਂ ਤੇ ਲੋਹੜੀ ਬਾਲੀ ਜਾਂਦੀ ਹੈ-ਲੱਕੜ ਦੇ ਵੱਡੇ ਵੱਡੇ ਖੁੰਢਾਂ ਨੂੰ ਅਗ ਲਾ ਕੇ ਲੋਕੀ ਸੇਕ ਰਹੇ ਹੁੰਦੇ ਹਨ ਨਾਲ ਕਿਸੇ ਵਡਾਰੂ ਪਾਸੋਂ ਕੋਈ ਰੋਚਕ ਗਲ ਸੁਣੀ ਜਾਂਦੇ ਹਨ ਨਾਲੇ ਅਗ ਉਪਰ ਤਿਲ ਸੁੱਟੀ ਜਾਂਦੇ ਹਨ। ਤਿਲ ਪਟਾਕ ਪਟਾਕ ਕੇ ਇਕ ਅਨੂਪਮ ਰਾਗ ਉਤਪਨ ਕਰਦੇ ਹਨ। ਬਲਦੀ ਲੋਹੜੀ ਤੇ ਤਿਲ ਸੁਟਣ ਦਾ ਕੁਝ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਹੈ।

ਕਹਾਵਤ ਹੈ :

ਜਿੰਨੇ ਜਠਾਣੀ ਤਿਲ ਸੁਟੇਗੀ। ਉਨੇ ਦਰਾਣੀ ਪੁਤ ਜਣੇਗੀ।

ਇਹ ਤਿਉਹਾਰ ਸਮੁੱਚੇ ਪੰਜਾਬੀਆਂ ਦੀ ਭਾਵ-ਆਤਮਕ ਏਕਤਾ ਦਾ ਪ੍ਰਤੀਕ ਹੈ।ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 156