ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਆਪਣੇ ਦਿਲ ਦੇ ਮਹਿਰਮ ਨੂੰ ਮਿਲਣ ਲਈ ਸੈਆਂ ਔਕੜਾਂ ਦਾ ਸਾਮ੍ਹਣਾ ਕਰਦੀ ਹੈ:——

ਤੇਰੀ ਤੇਰੀ ਕਾਰਨ ਚੀਰੇ ਵਾਲਿਆ
ਮੈਂ ਬਾਗੋਂ ਲਿਆਈ ਭੂੰਕਾਂ ਵੇ
ਰਿੰਨ੍ਹ ਬਣਾ ਕੇ ਥਾਲੀ ਪਾਵਾਂ
ਕੋਈ ਆਪਣੇ ਰਾਂਝੇ ਜੋਗੀ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲਿਆਂ
ਮੈ ਸਿਖਰ ਦੁਪਹਿਰੇ ਆਈ ਵੇ
ਪੈਰੀਂ ਛਾਲੇ ਪੈ ਗਏ
ਤਪੇ ਟਿੱਬਿਆਂ ਦਾ ਰੇਤ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲਿਆ
ਮੈ ਮੀਂਹ ਵਰਸੇਂਦੇ ਆਈ ਵੇ
ਭਿੱਜਗੀ ਤੇੜ ਦੀ ਲੂੰਗੀ
ਕੋਈ ਭਿੱਜਗੀ ਜਰਦ ਕਨਾਰੀ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲਿਆ
ਮੈਂ ਅੱਧੜੀ ਰਾਤੋਂ ਆਈ ਵੇ
ਗਲੀ ਗਲੀ ਦੇ ਕੁੱਤੇ ਭੌਂਕਣ
ਕੋਈ ਚਰਚਾ ਕਰੇ ਲੁਕਾਈ ਵੇ

ਤੇ ਅੱਗੋਂ ਰਾਂਝੇ ਜੋਗੀ ਦੇ ਨਖਰੇ ਵੇਖੋ:——

ਉੱਚੀ ਰੋੜੀ ਜੀ ਜੋਗੀ ਕਿਉਂ ਖੜਾ
ਵਿਹੜੇ ਆਵੋ ਜੀ ਅਲਖ ਜਗਾਵੋ
ਵਿਹੜੇ ਤੇਰੇ ਨੀ ਮੈਂ ਕਿਕਣ ਆਵਾਂ
ਨੀ ਹੀਰੇ ਨਿਆਣੀਏਂ
ਮਾਂ ਜੋ ਮੇਰੀ ਨੀ ਬੋਲਣ ਹਾਰੇ
ਮਾਂ ਜੋ ਤੇਰੀ ਜੀ ਸੱਸ ਜੋ ਮੇਰੀ ਬੀਬਾ
ਵਿਹੜੇ ਆਵੋ ਜੀ ਅਲਖ ਜਗਾਵੋ
ਵਿਹੜੇ ਤੇਰੇ ਮੈਂ ਕਿਕਣ ਆਵਾਂ
ਨੀ ਹੀਰੇ ਨਿਆਣੀਏਂ
ਘੋੜੇ ਮੇਰੇ ਨੀ ਹਿਣਕਣ ਹਾਰੇ
ਘੋੜੇ ਤੇਰੇ ਜੀ ਦਾਣਾ ਮੈਂ ਪਾਵਾਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ /169