ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਭਲਿਆ ਜੀ ਜੋਗੀਆ
ਵਿਹੜੇ ਆਵੋ ਜੀ ਅਲਖ ਜਗਾਵੋ
ਵਿਹੜੇ ਤੇਰੇ ਮੈਂ ਕਿਕਣ ਆਵਾਂ
ਨੀ ਹੀਰੇ ਨਿਆਣੀਏਂ
ਕੁੱਤੇ ਤੇਰੇ ਨੀ ਭੌਕਣ ਹਾਰੇ
ਕੁੱਤੇ ਤੇਰੇ ਜੀ ਚੂਰੀ ਮੈਂ ਪਾਵਾਂ
ਜੀ ਭਲਿਆ ਜੀ ਜੋਗੀਆ
ਵਿਹੜੇ ਆਵੋ ਜੀ ਅਲਖ ਜਗਾਵੋ।

ਪ੍ਰਦੇਸੀ ਰਾਂਝੇ ਨੂੰ ਹੀਰ ਤੋਤੇ ਰਾਹੀਂ ਆਪਣੇ ਦਿਲ ਦੀ ਵੇਦਨਾ ਦੱਸਦੀ ਹੈ:-

ਉਡ ਜਾਈਂ ਵੇ ਤੋਤਿਆ
ਗਿਰਨੀ ਖਾਈਂ ਵੇ ਤੋਤਿਆ
ਲੰਬੀ ਲਾਈਂ ਵੇ ਉਡਾਰੀ
ਵੇ ਮੈਂ ਤੇਰੀ ਰਾਂਝਾ
ਤੇਰੇ ਦਿਲ ਦੀ ਹੀਰ
ਤੂੰ ਮੈਂ ਮਨੋ ਵੇ ਵਸਾਰੀ
ਪਹਾੜੀਂ ਨਾ ਜਾਈਏ
ਖੱਟੇ ਮਿੱਠੇ ਨਾ ਖਾਈਏ
ਦਿਹ ਨੂੰ ਰੋਗ ਨਾ ਲਾਈਏ
ਪਹਾੜਾਂ ਦੀਆਂ ਕੁੜੀਆਂ
ਹੱਥੀਂ ਲੌਂਗਾਂ ਦੀਆਂ ਪੁੜੀਆਂ
ਰੱਖਦੀਆਂ ਜਾਦੂੜੇ ਪਾਕੇ
ਪਹਾੜਾਂ ਦੀਆਂ ਰੰਨਾਂ
ਕੁਟਦੀਆਂ ਚੂਰੀ ਦਾ ਛੰਨਾ
ਰਖਦੀਆਂ ਦਿਲ ਪਰਚਾ ਕੇ

ਕਿਧਰੇ ਰਾਂਝੇ ਨੂੰ ਸਮਝਾਉਣੀ ਦੇ ਜਾਂਦੀ ਹੈ:-

ਮੌਤ ਮੌਤ ਨਾ ਕਰ ਵੇ ਰਾਂਝਿਆ
ਵੇਖ ਮੌਤ ਦੇ ਕਾਰੇ
ਪਹਿਲਾਂ ਮੌਤ ਨੇ ਦਿੱਲੀ ਢਾਹੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 170