ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/175

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਫੇਰ ਗਈ ਪਟਿਆਲੇ ਦਿੱਲੀ ਆਲੇ ਦੀ ਕੰਜਰੀ ਮਰਗੀ ਲੈਗੀ ਰੌਣਕਾਂ ਨਾਲੇ ਪਟਿਆਲੇ ਆਲੇ ਦੇ ਘੋੜੇ ਮਰਗ ਲਾਲ ਲਗਾਮਾਂ ਵਾਲੇ ਲੱਡੂ ਜਲੇਬੀ ਗਲੀਏਂ ਰੁਲਦੇ ਗੰਨੇ ਨਾ ਮਿਲਦੇ ਭਾਲੇ ਮੋਤੀ ਚੁਗ ਲੈ ਨੀ-- ਕੂੰਜ ਪਤਲੀਏ ਨਾਰੇ

ਕਿਧਰੇ ਰਾਂਝਾ ਆਪਣੀ ਕੂੰਜ ਜਿਹੀ ਹੀਰ ਨੂੰ ਗਿੱਧੇ 'ਚ ਨੱਚਣ ਲਈ ਹਾਰ ਸ਼ਿੰਗਾਰ ਲਗਾਉਣ ਵਾਸਤੇ ਆਖ ਦੇਂਦਾ ਹੈ:-

ਰਾਂਝੇ ਦਾ ਕਹਿਣਾ ਮੰਨ ਲੈ ਹੀਰੇ ਹਾਰ ਸ਼ਿੰਗਾਰ ਲਗਾਈਂ ਪੁੰਨਿਆ ਦਾ ਚੰਦ ਆਪੇ ਚੜ੍ਹਜੂ ਰੂਪ ਦੀ ਛਹਿਬਰ ਲਾਈਂ ਕੁੜੀਆਂ ਨੂੰ ਸੱਦ ਕੇ ਗਿੱਧਾ ਪੁਆਈਂ ਸੁੱਤੀਆਂ ਕਲਾਂ ਜਗਾਈਂ ਸ਼ੌਕ ਨਾਲ ਨੱਚਕੇ ਨੀ ਦਿਲ ਦੀਆਂ ਖੋਹਲ ਸੁਣਾਈਂ

ਗੋਰੀ ਆਪਣੇ ਰਾਂਝੇ ਲਈ ਹਾਰ ਸ਼ਿੰਗਾਰ ਲਗਾ ਕੇ ਗਿੱਧੇ ਦੇ ਪਿੜ ਵਿੱਚ ਧੁੰਮਾਂ ਪਾ ਦੇਂਦੀ ਹੈ:-

ਹੀਰ ਨੇ ਸੱਦੀਆਂ ਸੱਭੇ ਸਹੇਲੀਆਂ ਸਭ ਦੀਆਂ ਨਵੀਆਂ ਪੁਸ਼ਾਕਾਂ ਗਹਿਣੇ ਗੱਟੇ ਸਭ ਦੇ ਸੋਂਹਦੇ ਮੈਂ ਹੀਰ ਗੋਰੀ ਵਲ ਝਾਕਾਂ ਕੰਨੀ ਹੀਰ ਦੇ ਸਜਣ ਕੋਕਰੂ ਪੈਰਾਂ ਦੇ ਵਿੱਚ ਬਾਂਕਾਂ ਗਿੱਧੇ ਦੀਏ ਪਰੀਏ ਨੀ -ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 171