ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਜੋਗੀ ਦੇ ਸੋਹਣੇ ਸੋਹਣੇ ਨੈਣ ਨੀ
ਸੁਰਮਾ ਸਲਾਈ ਜੋਗੀ ਪਾਂਵਦਾ ਨੀ
ਇਸ ਜੋਗੀ ਦੇ ਸੋਹਣੇ ਸੋਹਣੇ ਪੈਰ ਨੀ
ਬੂਟ ਜੁਰਾਬਾਂ ਜੋਗੀ ਪਾਂਵਦਾ ਨੀ
ਚਲ ਨੀ ਭਾਬੋ ਘਰ ਨੂੰ ਚੱਲੀਏ
ਸੱਸ ਉਡੀਕੇ ਨੂੰਹੇ ਆ ਘਰੇ
ਸੱਸਾਂ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ
ਸਹੁਰਾ ਉਡੀਕੇ ਨੂੰਹੇ ਆ ਘਰੇ
ਸਹੁਰੇ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ
ਚਲ ਵੇ ਜੋਗੀ ਕਿਸੇ ਦੇਸ ਵੇ
ਕੁੰਡੀ ਸੋਟਾ ਤੇਰਾ ਮੈਂ ਚੁੱਕਾਂ ਵੇ
ਮਰਵੇ ਜੋਗੀ ਕਿਸੇ ਦੇਸ ਵੇ
ਤੂੰ ਮੇਰੀ ਚੰਚਲ ਭਾਬੋ ਮੋਹ ਲਈ ਵੇ
ਮਰਨ ਨੀ ਨਣਦੇ ਤੇਰੇ ਵੀਰ
ਇਹ ਦੇਸੀਂ ਜੋਗੀ ਕਿਉਂ ਮਰੇ।

ਹੀਰ ਰਾਂਝੇ ਦੀ ਪ੍ਰੀਤ ਕਥਾ ਨੂੰ ਵਾਪਰਿਆਂ ਦੀਆਂ ਬਤੀਤ ਹੋ ਗਈਆਂ ਹਨ। ਉਸ ਸਮੇਂ ਦੇ ਸਮਾਜ ਨੇ ਜਿਹੜਾ ਅਨਿਆਂ ਹੀਰ ਨਾਲ ਕੀਤਾ ਸੀ ਉਸ ਨੂੰ ਪੰਜਾਬਣਾਂ ਅਜੇ ਤੀਕਰ ਨਹੀਂ ਭੁਲੀਆਂ। ਅਜੋਕੇ ਸਮਾਜ ਵਿੱਚ ਵੀ ਜਦੋਂ ਕਿਸੇ ਹੀਰ ਸਲੇਟੀ ਨੂੰ ਖੇੜੇ ਪਰਨਾ ਲੈ ਜਾਂਦੇ ਹਨ ਤਾਂ ਗੋਰੀਆਂ ਉਸ ਦੇ ਵਿਰੋਧ ਲਈ ਲੋਕ ਕਚਿਹਰੀ ਵਿੱਚ ਆਵਾਜ਼ ਬੁਲੰਦ ਕਰਦੀਆਂ ਹਨ। ਪਤਾ ਨਹੀਂ ਅਜੋਕਾ ਮਰਦ ਸਮਾਜ ਇਸ ਅਵਾਜ ਨੂੰ ਕਦੋਂ ਸੁਣੇਗਾ?

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 177