ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਚੰਗੀ ਚੰਗੀ ਲੱਗਦੀ ਹੈ:-

 ਮੱਥਾ ਤੇਰਾ ਚੌਰਸ ਖੂੰਜਾ
ਜਿਉਂ ਮੱਕੀ ਦੇ ਕਿਆਰੇ
ਉਠ ਖੜ ਸੋਹਣੀਏ ਨੀ
ਮਹੀਂਵਾਲ ਹਾਕਾਂ ਮਾਰੇ

ਉਹ ਉਸ ਨੂੰ ਜਦੋਂ ਹਸਦੀ ਵੇਖਦਾ ਹੈ ਤਾਂ ਉਹਦਾ ਮਨ ਖਿੜ ਜਾਂਦਾ ਹੈ। ਉਹਦੇ ਬੋਲ ਉਹਦੇ ਕੰਨਾਂ ਵਿੱਚ ਕੋਈ ਮਿਸ਼ਰੀ ਘੋਲ ਜਾਂਦੇ ਹਨ। ਉਹ ਸੁਆਦ ਸੁਆਦ ਹੋਇਆ ਗਾ ਉਠਦਾ ਹੈ:-

 ਤੂੰ ਹੱਸਦੀ ਦਿਲ ਰਾਜੀ ਮੇਰਾ
ਲਗਦੇ ਨੇ ਬੋਲ ਪਿਆਰੇ
ਚਲ ਕਿਧਰੇ ਦੋ ਗੱਲਾਂ ਕਰੀਏ
ਬਹਿਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪਰਗਟ ਹੋਈਆਂ
ਬਜ ਗਏ ਢੋਲ ਨਗਾਰੇ।
ਸੋਹਣੀਏਂ ਆ ਜਾ ਨੀ
ਡੁੱਬਦਿਆਂ ਨੂੰ ਰੱਬ ਤਾਰੇ

ਉਹ ਮਹੀਂਵਾਲ ਦੇ ਪੱਟ ਚੀਰਨ ਦੀ ਘਟਣਾ ਨੂੰ ਬਿਆਨਦਾ ਹੋਇਆ ਆਪਣੇ ਆਪ ਨੂੰ ਮਹੀਂਵਾਲ ਸਮਝਦਾ ਹੈ:-

 ਮਹੀਂਵਾਲ ਨੇ ਕਰੀ ਤਿਆਰੀ
ਮੋਢੇ ਜਾਲ ਟਕਾਇਆ
ਲੀੜੇ ਲਾਹਕੇ ਰੱਖੇ ਪੱਤਣ ਤੇ
ਜਾਲ ਚੁਫੇਰੇ ਲਾਇਆ
ਅੱਗੇ ਤਾਂ ਮੱਛਲੀ ਸੌ ਸੌ ਫਸਦੀ
ਅੱਜ ਲੋਹੜਾ ਕੀ ਆਇਆ
ਯਾਰ ਮੇਰੇ ਨੇ ਮੰਗਣਾ ਗੋਸ਼ਤ
ਮੈਨੂੰ ਨਹੀਂ ਥਿਆਇਆ
ਲੈਕੇ ਫਿਰ ਨਾਮ ਗੁਰਾਂ ਦਾ
ਚੀਰਾ ਪੱਟ ਨੂੰ ਲਾਇਆ
ਡੇਢ ਸੇਰ ਜਾਂ ਕੱਢ ਲਿਆ ਗੋਸ਼ਤ
ਵਿੱਚ ਥਾਲ ਦੇ ਪਾਇਆ
ਲੈ ਕੇ ਮਹੀਂਵਾਲ ਤੁਰ ਪਿਆ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ। 180