ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੈਨੂੰ ਖੋਤਾ ਲਵਾਂ ਬਣਾ
ਨੌਂ ਮਣ ਛੋਲੇ ਲਦਕੇ
ਤੈਨੂੰ ਪਾਵਾਂ ਸ਼ਹਿਰ ਦੇ ਰਾਹ

ਮੇਰੀ ਵੇ ਖੋਗੀ ਜੀਜਾ ਆਰਸੀ
ਤੇਰੀ ਖੋਗੀ ਮਾਂ
ਆਪਾਂ ਦੋਨੋਂ ਟੋਲੀਏ
ਤੂੰ ਕਰ ਛਤਰੀ ਦੀ ਛਾਂ

ਸਿਠਣੀ ਦਾ ਇਕ ਨਮੂਨਾ ਪੇਸ਼ ਹੈ:

ਲਾੜਿਆ ਪਗ ਟੇਢੀ ਨਾ ਬਨ੍ਹ ਵੇ
ਸਾਨੂੰ ਹੀਣਤ ਆਵੇ
ਤੇਰੀ ਬੇਬੇ ਵੇ ਉਧਲੀ
ਸਾਡੇ ਮਹਿਲਾਂ ਨੂੰ ਆਵੇ
ਤੇਰੀ ਬੇਬੇ ਦੇ ਬਦਣੀ
ਬੈਠੀ ਜੋਕਾਂ ਵੇ ਲਾਵੇ
ਇਕ ਜੋਕ ਗਵਾਚੀ
ਬੈਠੀ ਝਗੜਾ ਪਾਵੇ
ਇਕ ਪੈਸਾ ਨੀ ਲੈ ਲੈ
ਝਗੜਾ ਛਡ ਬਦਕਾਰੇ
ਪੈਸਾ ਨਹੀਂਉਂ ਲੈਣਾ
ਝਗੜਾ ਜਾਊ ਸਰਕਾਰੇ
ਸਾਡਾ ਚਾਚਾ ਛੈਲ
ਝਗੜਾ ਜਿਤ ਘਰ ਆਵੇ

ਸੈਂਕੜਿਆਂ ਦੀ ਗਿਣਤੀ ਵਿੱਚ ਹੇਰੇ ਅਤੇ ਸਿਠਣੀਆਂ ਮਿਲਦੀਆਂ ਹਨ ਪਰੰਤੂ ਅਜੇ ਤੀਕਰ ਇਹਨਾਂ ਦਾ ਕੋਈ ਸੰਗ੍ਰਹਿ ਪ੍ਰਕਾਸ਼ਿਤ ਨਹੀਂ ਹੋਇਆ।

ਸਾਰੇ ਸੰਸਾਰ ਦੀਆਂ ਬੋਲੀਆਂ ਵਾਂਗ ਪੰਜਾਬੀ ਲੋਕ ਗੀਤ ਵੀ ਮੌਖਕ ਰੂਪ ਵਿੱਚ ਹੀ ਪ੍ਰਚੱਲਤ ਹਨ ਇਹਨਾਂ ਨੂੰ ਪੁਸਤਕ ਰੂਪ ਵਿੱਚ ਸਾਂਭਣ ਦਾ ਯਤਨ ਸਭ ਤੋਂ ਪਹਿਲਾਂ ਸੰਤ ਰਾਮ ਨੇ 1927 ਵਿੱਚ 'ਪੰਜਾਬੀ ਗੀਤ' ਨਾਮੀ ਸੰਗ੍ਰਹਿ ਦੇਵਨਾਗਰੀ ਲਿਪੀ ਵਿੱਚ ਛਾਪ ਕੇ ਕੀਤਾ। 1931 ਵਿੱਚ ਪੰਡਤ ਰਾਮ ਸਰਨ ਦਾ ਸੰਗ੍ਰਹਿ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ /16