ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੋ ਵੀਰ ਦਈਂ ਵੇ ਰੱਬਾ
ਮੇਰੀ ਸਾਰੀ ਉਮਰ ਦੇ ਮਾਪੇ

ਦੋ ਵੀਰ ਦਈਂ ਵੇ ਰੱਬਾ
ਇਕ ਮੁਨਸ਼ੀ ਤੇ ਇਕ ਪਟਵਾਰੀ

ਤਿੰਨ ਵੀਰ ਦੇਈਂ ਵੇ ਰੱਬਾ
ਇੰਦਰ ਜੁਗਿੰਦਰ ਹਰਨਾਮਾ

ਪੰਜ ਵੀਰ ਦਈਂ ਵੇ ਰੱਬਾ
ਬੰਨੀ ਫੌਜ਼ ਬਰੂਮਾ ਨੂੰ ਜਾਵੇ

ਪਰਮਾਤਮਾ ਦੇ ਦਰ ਉਹਦੀ ਅਰਜ਼ ਕਬੂਲ ਹੋ ਜਾਂਦੀ ਹੈ। ਭਰਾਵਾਂ ਦੀ ਭੈਣ ਹੱਬ ਹੁੱਬ ਕੇ ਆਪਣੇ ਵੀਰਾਂ ਦੀ ਸਿਫ਼ਤ ਕਰਦੀ ਨਹੀਂ ਥੱਕਦੀ:

ਕੰਨੀਂ ਨੱਤੀਆਂ ਰੋਬਤੀ ਅੱਖੀਆਂ
ਉਹ ਮੇਰਾ ਵੀਰ ਕੁੜੀਓ

ਇਕ ਵੀਰ ਬੇਲ ਦਾ ਲੰਬਾ
ਦੂਜੀ ਪਗ ਛੱਤਣਾਂ ਨੂੰ ਜਾਵੇ

ਜਿੱਥੇ ਮੇਰਾ ਵੀਰ ਲੰਘਿਆ
ਕੌੜੀ ਨਿਮ ਨੂੰ ਪਤਾਸੇ ਲਗਦੇ

ਵੀਰ ਲੰਘਿਆ ਪਜਾਮੇ ਵਾਲਾ
ਲੋਕਾਂ ਭਾਣੇ ਠਾਣਾ ਲੰਘਿਆ

ਫੌਜਾਂ ਵਿੱਚ ਵੀਰ ਸਿਆਣਾ
ਕੰਨੀਂ ਨੱਤੀਆਂ ਸ਼ਰਬਤੀ ਅੱਖੀਆਂ

ਸਾਡੀ ਪੱਚੀਆਂ ਪਿੰਡਾਂ ਦੀ ਸਰਦਾਰੀ
ਮੇਰੇ ਵੀਰ ਲਾਉਣ ਮਾਮਲਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 26