ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਵੀਰ ਮੇਰਾ ਨੀ ਜਮਾਈ ਠਾਣੇਦਾਰ ਦਾ
ਸੰਮਾਂ ਵਾਲੀ ਡਾਂਗ ਰੱਖਦਾ

ਡੱਬੀ ਕੁੱਤੀ ਮੇਰੇ ਵੀਰ ਦੀ
ਠਾਣੇਕਾਰ ਦੀ ਕੁੜੀ ਨੂੰ ਚੱਕ ਲਿਆਵੇ

ਕੁਰਸੀ ਮੇਰੇ ਵੀਰ ਦੀ
ਠਾਣੇਦਾਰ ਦੇ ਬਰੋਬਰ ਡਹਿੰਦੀ

ਜਿੱਥੇ ਬਜਦੀ ਬੱਦਲ ਵਾਂਗ ਗੱਜਦੀ
ਕਾਲੀ ਡਾਂਗ ਮੇਰੇ ਵੀਰ ਦੀ

ਅੱਡੀ ਮਾਰੇ ਤੇ ਮਦਰਸਾ ਬੋਲੇ
ਮੇਰਾ ਵੀਰ ਪਤਲਾ ਜਿਹਾ

ਭੈਣ ਵੀਰ ਦੀ ਹਰ ਖਾਹਸ਼ ਪੂਰੀ ਕਰਨ ਵਿੱਚ ਖ਼ੁਸ਼ੀ ਮਹਿਸੂਸ ਕਰਦੀ ਹੈ:

ਨਿੱਕਾ ਨਿੱਕਾ ਕੱਤਦੀ ਮੈਂ ਸਹਜਿ ਅਟੇਰਾਂ
ਆਪਣੇ ਵੀਰਨ ਦਾ ਮੈਂ ਸਾਫਾ ਬਨਾਉਣਾ
ਨਿੱਕਾ ਨਿੱਕਾ ਪੀਂਹਦੀ ਮੈਂ ਸਹਿਜ ਛਾਣਾਂ
ਆਪਣੇ ਵੀਰ ਨੂੰ ਮੰਨੀ ਵੇ ਪਕਾਉਣੀ

ਵੀਰ ਦਿਆਂ ਫੁਲਕਿਆਂ ਨੂੰ
ਮੈਂ ਖੰਡ ਦਾ ਪਲੇਥਣ ਲਾਵਾਂ

ਭਾਬੋ ਦਾ ਭੈਣ ਨੂੰ ਕਿੰਨਾ ਚਾਅ ਹੁੰਦਾ ਹੈ:

ਤੈਨੂੰ ਨੱਤੀਆਂ ਭਾਬੋ ਨੂੰ ਪਿੱਪਲ ਪੱਤੀਆਂ
ਵਿਆਹ ਕਰਵਾ ਵੀਰਨਾ

ਵੀਰ ਦੇ ਵਿਆਹ ਦਾ ਦਿਨ ਧਰ ਦਿੱਤਾ ਜਾਂਦਾ ਹੈ। ਭੈਣ ਸਹੇਲੀਆਂ ਨਾਲ ਰਲਕੇ ਘੋੜੀਆਂ ਗਾਉਂਦੀ ਹੈ:

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 27