ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੇਰੇ ਵੀ ਵੀਰਾ ਰੂਪ ਦੇ
ਕੋਈ ਦਿੱਲੀ ਛਪਣ ਅਖ਼ਬਾਰ
ਝੁਕ ਝੁਕ ਵੇਖਣ ਸਾਲੀਆਂ
ਲੁਕ ਲੁਕ ਦੇਖੇ ਨਾਰ

ਵੀਰ ਭਾਬੋ ਨੂੰ ਵਿਆਹ ਕੇ ਮੁੜਦਾ ਹੈ। ਭੈਣ ਭਾਬੋ ਨੂੰ ਡੋਲਿਓਂ ਉਤਾਰਦੀ ਹੋਈ ਹੇਰਾ ਲਾਉਂਦੀ ਹੈ:ਡੱਬੀ ਨੀ ਭਾਬੋ ਮੇਰੀ ਕਨਚ ਦੀ
ਵਿੱਚ ਸੋਨੇ ਦੀ ਮੇਖ
ਮਾਦਪੁਰ ਖੇੜੇ ਢੁਕ ਕੇ
ਤੈਂ ਚੰਗੇ ਲਖਾਏ ਲੇਖ
ਹੋਰ
ਉਤਰ ਭਾਬੋ ਡੋਲਿਓਂ
ਦੋਖ ਸਹੁਰੇ ਦਾ ਬਾਰ
ਕੰਧਾ ਚਿੱਤਮ ਚਿੱਤੀਆਂ
ਕਲੀ ਚਮਕਦਾ ਦੁਆਰ

ਸੋਨੇ ਵਰਗੀ ਭਾਬੀ ਨੂੰ ਤਕ ਕੇ ਉਸਦਾ ਪੈਰ ਧਰਤੀ ਤੇ ਨਹੀਂ ਲੱਗਦਾ: 

ਵੀਰ ਮੇਰਾ ਪੱਟ ਦਾ ਲੱਛਾ
ਭਾਬੋ ਸੋਨੇ ਦੀ ਝੂਲਦੀ ਆਵੇ

ਮੂਹਰੇ ਰੱਥ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ

ਸੜਕਾਂ ਸਾਫ਼ ਕਰੋ
ਮੇਰੇ ਵੀਰ ਦੀ ਮੇਮ ਨੇ ਆਉਣਾ

ਉਹ ਬੜੇ ਚਾਵਾਂ ਨਾਲ ਭਾਬੋ ਦਾ ਸੁਆਗਤ ਕਰਦੀ ਹੈ:

ਨਿੱਕੇ ਨਿੱਕੇ ਬਾਲਿਆਂ ਦੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 30