ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਛਤ ਵੇ ਛਤਾਉਨੀ ਆਂ
ਉੱਚਾ ਰਖਦੀ ਬਾਰ
ਭਾਬੋ ਆ ਬੜ ਨੀ
ਘੁੰਮਦੇ ਲਹਿੰਗੇ ਨਾਲ
ਭਾਬੋ ਆ ਬੜ ਨੀ

ਜਿਨ੍ਹਾਂ ਭੈਣਾਂ ਦੇ ਵੀਰ ਫੌਜ ਵਿੱਚ ਭਰਤੀ ਹੋ ਜਾਂਦੇ ਹਨ ਉਹ ਉਹਨਾਂ ਦੀ ਉਡੀਕ ਕਿੰਨੀ ਬੇਸਬਰੀ ਨਾਲ ਕਰਦੀਆਂ ਹਨ:

ਛੁੱਟੀ ਲੈ ਕੇ ਆ ਜਾ ਵੀਰਨਾ
ਤੇਰੀ ਫੌਜ ਨੂੰ ਕਰੂੰਗੀ ਰੋਟੀ

ਚਿੱਟੇ ਚੌਲ ਲੱਡੂਆਂ ਦੀ ਥਾਲੀ
ਵੀਰਨ ਆਉਂਦੇ ਨੂੰ

ਗੁੱਡੀਆਂ ਪਟੋਲਿਆਂ ਨਾਲ ਖੇਡਦੀ ਭੈਣ ਮੁਟਿਆਰ ਹੋ ਜਾਂਦੀ ਹੈ। ਧੀਆਂ ਤਾਂ ਰਾਜੇ ਰਾਣਿਆਂ ਕੋਲੋਂ ਵੀ ਘਰ ਰੱਖ ਨਹੀਂ ਹੁੰਦੀਆਂ। ਆਖਰ ਭੈਣ ਦਾ ਵਿਆਹ ਹੋ ਜਾਂਦਾ ਹੈ। ਕਈਆਂ ਨੂੰ ਸੱਬਬੀਂ ਚੰਗੇ ਘਰ ਬਾਰ ਮਿਲ ਜਾਂਦੇ ਹਨ। ਕਈ ਜ਼ਾਲਮ ਸੱਸਾਂ ਦੇ ਵਸ ਪੈ ਜਾਂਦੀਆਂ ਹਨ। ਵਿਆਹ ਮਗਰੋਂ ਭੈਣ ਦਾ ਪੇਕੇ ਘਰ ਤੇ ਕੀ ਜ਼ੋਰ!

ਆਹ ਲੈ ਵੀਰਾ ਫੜ ਕੁੰਜੀਆਂ
ਭੈਣਾਂ ਛੱਡ ਚੱਲੀਆਂ ਮੁਖਤਿਆਰੀ

ਕਿਸੇ ਦਿਨ ਹਾਰ ਤੇ ਹੀ ਪੇਕੀਂ ਆਉਣ ਦੀ ਸੱਧਰ ਰਹਿ ਜਾਂਦੀ ਹੈ। ਤਿੱਥ ਤਿਉਹਾਰ ਤੇ ਸੰਧਾਰੇ ਨੂੰ ਉਡੀਕਦੀ ਵੀਰ ਨੂੰ ਯਾਦ ਕਰਦੀ ਹੈ:

ਗੱਡੀ ਜੋੜ ਕੇ ਮੰਗਾ ਲੀਂ ਮੇਰੇ ਵੀਰਨਾ
ਕਰੂਆਂ ਦੇ ਵਰਤਾਂ ਨੂੰ

ਕਾਹਨੂੰ ਆਇਐਂ ਬਸ਼ਰਮਾ ਵੀਰਾ
ਕਰੂਆਂ ਦੇ ਵਰਤ ਗਏ

ਬਹੁਤਿਆਂ ਭਰਾਵਾਂ ਵਾਲੀਏ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 31