ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੈਨੂੰ ਲੈਣ ਨਾ ਤੀਆਂ ਨੂੰ ਆਏ

ਮੇਰੇ ਵੀਰ ਨੇ ਸੰਧਾਰੇ ਵਿੱਚ ਭੇਜੀ ਗੜਵੀ ਚਾਂਦੀ ਦੀ

ਛੋਟੇ ਵੀਰ ਨੇ ਚਰਖਾ ਘੱਲਿਆ ਵਿੱਚ ਸੋਨੇ ਦੀਆਂ ਮੇਖਾਂ ਵੀਰ ਤੈਨੂੰ ਯਾਦ ਕਰਾਂ ਜਦ ਚਰਖੇ ਵਲ ਵੇਖਾਂ

ਦੂਰ ਵਸੇਂਦੀ ਭੈਣ ਨੂੰ ਮਿਲਣਾ ਸੌਖਾ ਨਹੀਂ ਸੀ। ਪੁਰਾਣੇ ਸਮਿਆਂ ਵਿੱਚ ਅਜੋਕੇ ਸਮਿਆਂ ਵਰਗੇ ਆਵਾਜਾਈ ਦੇ ਸਾਧਨ ਨਹੀਂ ਸਨ ਹੁੰਦੇ। ਨਾ ਸੜਕਾਂ, ਨਾ ਮੋਟਰਾਂ, ਨਾ ਰੇਲਾਂ, ਨਦੀਆਂ ਨਾਲਿਆਂ ਤੇ ਪੁਲ ਨਹੀਂ।

ਭੈਣਾਂ ਕਾਗਾਂ ਤੇ ਰਾਹੀਆਂ ਪਾਂਧੀਆਂ ਹੱਥ ਵੀਰਾਂ ਨੂੰ ਸੁਨੇਹੜੇ ਭੇਜ ਕੇ ਉਡੀਕਦੀਆਂ ਰਹਿੰਦੀਆਂ-ਕਈ ਸਰਵਣ ਵੀਰ ਬੋਤੇ ਤੇ ਅਸਵਾਰ ਹੋਕੇ ਭੈਣਾਂ ਨੂੰ ਮਿਲਣ ਆਉਂਦੇ:

ਚਿੱਠੀ ਪਾਈਂ ਅੰਮਾ ਦਿਆ ਜਾਇਆ ਭੈਣ ਪ੍ਰਦੇਸਣ ਨੂੰ

ਚੂਰੀ ਕੁਟਕੇ ਰੁਮਾਲ ਲੜ ਬੰਨ੍ਹ ਲੈ ਸਹੁਰੇ ਮੇਰੇ ਦੂਰ ਵੀਰਨਾ

ਹੱਥ ਛਤਰੀ ਨਹਿਰ ਦੀ ਪਟੜੀ ਠੰਡੇ ਠੰਡੇ ਆਜੀਂ ਵੀਰਨਾ

ਪਬ ਚੱਕ ਕੇ ਅੰਮਾਂ ਦਿਆ ਜਾਇਆ ਵਾਟਾਂ ਦੂਰ ਦੀਆਂ

ਕਾਲੀ ਕਾਗੜੀ ਬਨੇਰੇ ਉੱਤੇ ਬੋਲੇ ਅਜ ਮੇਰੇ ਵੀਰ ਨੇ ਆਉਣਾ

ਉਡਦਾ ਰੁਮਾਲ ਦਿਸੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 32