ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/37

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬੋਤਾ ਵੀਰ ਦਾ ਨਜ਼ਰ ਨਾ ਆਵੇ

ਵੇ ਮੈਂ ਅਮਰ ਵੇਲ ਪੁੱਟ ਲਿਆਵਾਂ
ਬੋਤਾ ਤੇਰਾ ਭੁੱਖਾ ਵੀਰਨਾ

ਕਿਹੜੀ ਕੀਲੀ ਟੰਗਾਂ ਵੀਰਨਾ
ਤੇਰੀ ਸੋਨੇ ਦੀ ਜੰਜੀਰੀ ਵਾਲਾ ਕੁੜਤਾ

ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ
ਸਰਵਣ ਵੀਰ ਕੁੜੀਓ

ਛਪੜੀ ’ਚ ਘਾ ਮਲਿਆ
ਬੋਤਾ ਚਾਰ ਲੈ ਸਰਵਣਾ ਵੀਰਾ

ਗੱਡਦੀ ਰੰਗੀਲ ਮੁੰਨੀਆਂ
ਬੋਤਾ ਬੰਨ੍ਹ ਦੇ ਸਰਵਣਾ ਵੀਰਾ

ਵੀਰ ਨੂੰ ਆਇਆ ਸੁਣ ਕੇ ਚੰਦਰੀ ਸੱਸ ਸੜ ਬਲ ਜਾਂਦੀ ਹੈ:

ਸੱਸ ਚੰਦਰੀ ਕੁੰਡਾ ਨਾ ਖੋਹਲੇ
ਕੋਠੇ ਕੋਠੇ ਆ ਜਾ ਵੀਰਨਾ

ਸਹੁਰੇ ਘਰ ਵੀਰ ਦੀ ਯੋਗ ਆਓ ਭਗਤ ਨਹੀਂ ਹੁੰਦੀ।

ਮੇਰਾ ਵੀਰ ਪਰਾਹੁਣਾ ਆਇਆ
ਹੱਟੀਆਂ ਦੀ ਖੰਡ ਮੁੱਕਗੀ

ਉਹ ਸੱਸ ਨੂੰ ਦੁਰਾਸੀਸ ਦਿੰਦੀ ਹੈ:

ਸੱਸੇ ਤੇਰੀ ਮਝ ਮਰਜੇ
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ

ਭੈਣ ਭਰਾ ਅੰਦਰ ਵੜਕੇ ਆਪਣੇ ਦੁੱਖ ਸੁੱਖ ਫੋਲਦੇ ਹਨ:

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 33