ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੇਠ ਤਪੇ ਤੰਦੂਰ ਮਾਹੀਆ ਗਿਣ ਗਿਣ ਲਾਵਾਂ ਰੋਟੀਆਂ ਭਰ ਭਰ ਲਾਹਾਂ ਪੂਰ ਮਾਹੀਆ ਜਲ ਜਲ ਲਹਿੰਦੀਆਂ ਰੋਟੀਆਂ ਸੁਕ ਸੁਕ ਲਹਿੰਦੇ ਪੂਰ ਮਾਹੀਆ ਸੱਸੀ ਜਾਏ ਖਾ ਗਏ ਕੋਈ ਅੰਮੀ ਜਾਏ ਦੂਰ ਮਾਹੀਆ

ਤੀਆਂ ਦੇ ਦਿਨਾਂ 'ਚ ਪ੍ਰਦੇਸੀਂ ਬੈਠੀ ਭੈਣ ਆਪਣੇ ਵੀਰ ਨੂੰ ਮਿਲਣ ਲਈ ਤਰਲਾ ਪਾਉਂਦੀ ਹੈ:

ਉੱਚੀ ਉੱਚੀ ਰੋੜੀ ਵੀਰਾ ਦਮ ਦਮ ਵੇ ਕੰਗਣ ਰੁੜ੍ਹਿਆ ਜਾਏ ਮੇਰਾ ਵੀਰ ਮਿਲਕੇ ਜਾਇਓ ਵੇ ਕਿੱਕਣ ਮਿਲਾਂ ਨੀ ਭੈਣ ਮੇਰੀਏ ਸਾਥੀਆਂ ਜਾਂਦੇ ਦੂਰ ਮੇਰੀ ਭੈਣ ਫੇਰ ਮਿਲਾਂਗੀ ਨੀ ਸਾਥੀਆਂ ਤੇਰਿਆਂ ਦੀ ਸੋਟੀ ਪਕੜਾਂ ਤੇਰੀ ਪਕੜਾਂ ਬਾਂਹ ਮੇਰਾ ਵੀਰ ਮਿਲ ਕੇ ਜਾਇਓ ਵੇ ਸਾਥੀਆਂ ਤੇਰਿਆਂ ਨੂੰ ਮੂਹੜਾ ਪੀਹੜੀ ਤੈਨੂੰ ਪਲੰਘ ਬਛੋਣਾ ਮੇਰਾ ਵੀਰ ਮਿਲ ਕੇ ਜਾਇਓ ਵੇ ਸਾਥੀ ਜਾਂਦੇ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ ਕਿੱਕਣ ਮਿਲਾਂ ਨੀ ਭੈਣ ਮੇਰੀਏ ਹੈਨੀ ਕੋਲ ਰੁਪਏ ਮੇਰੀ ਭੈਣ ਫੇਰ ਮਿਲਾਂਗੀ ਨੀ ਖੋਹਲ ਸੰਦੂਕ ਵੀਰਾ ਕੱਢਾਂ ਰੁਪਈਆ ਨਾਉਂ ਕਰੂੰਗੀ ਤੇਰਾ ਵੇ ਮੇਰਾ ਵੀਰ ਮਿਲ ਕੇ ਜਾਇਓ ਵੇ

ਪੇਕਿਆਂ ਦਾ ਹੇਜ ਭੈਣ ਨੂੰ ਛਲਣੀ ਛਲਣੀ ਕਰਕੇ ਰੱਖ ਦਿੰਦਾ ਹੈ। ਉਹ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 35