ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚੰਦਾ ਲੈ ਚੱਲ
ਰਾਹ ਵਿੱਚ ਬੀਬੀ ਸੱਪ ਨੇ
ਬੀਬੀ ਰਹਿ ਘਰ
ਲਾਡੋ ਰਹਿ ਘਰ
ਸੱਪਾਂ ਨੂੰ ਪਾਵਾਂ ਦੁਧੂਆ
ਵੀਰਾ ਲੈ ਚੱਲ
ਲੈ ਚੱਲ ਅੰਮਾ ਜਾਇਆ
ਚੰਦਾ ਲੈ ਚੱਲ

ਸੱਸ ਵਲੋਂ ਸਤਾਈ ਹੋਈ ਇਕ ਭੈਣ ਕਾਂ ਹੱਥ ਆਪਣੇ ਵੀਰਨ ਨੂੰ ਸੁਨੇਹੜਾ ਦੇ ਕੇ ਸਦਵਾਉਂਦੀ ਹੈ। ਬੜੇ ਦਰਦ ਵਿੰਨ੍ਹੇ ਬੋਲਾਂ ਨਾਲ ਇਹ ਗੀਤ ਗਾਇਆ ਜਾਂਦਾ ਹੈ:

ਕਾਵਾਂ ਵੇ ਕਾਵਾਂ
ਤੈਨੂੰ ਚੂਰੀ ਕੁੱਟ ਪਾਵਾਂ
ਉਡ ਜਾਈਂ ਬਾਬਲ ਦੇਸ
ਵੇ ਮੈਂ ਬਾਰੀ
ਘਰ ਨਾ ਜਾਣਾ
ਬਾਰ ਨਾ ਜਾਣਾ
ਕਿੱਕਣ ਉਡ ਜਾਵਾਂ ਬੀਬੀ
ਬਾਬਲ ਤੇਰੇ ਦੇ ਦੇਸ ਮੈਂ ਬਾਰੀ
ਰੁੰਡਾ ਜਿਹਾ ਪਿੱਪਲ
ਮੂਹਰੇ ਪੱਕੀ ਜਿਹੀ ਖੂਹੀ ਵੇ
ਇਹੀ ਤਾਂ ਘਰ ਮੇਰੇ ਬਾਪ ਦਾ ਮੈਂ ਬਾਰੀ
ਮਿੱਸੀ ਜਹੀ ਰੋਟੀ ਉੱਤੇ ਤੌੜੀ ਦੀ ਪੁਰਚਣ ਵੇ
ਇਹੋ ਤਾਂ ਦਿੰਦੀ ਐ ਸੱਸ ਖਾਣ ਨੂੰ ਮੈਂ ਬਾਰੀ
ਇਹੀ ਤਾਂ ਗਲ ਮੇਰੇ ਪਿਓ ਕੋਲ ਨਾ ਦੱਸੀਂ ਵੇ
ਰੋਉਗਾ ਪੰਚੈਤ ਦੇ ਵਿੱਚ ਬੈਠਕੇ ਮੈਂ ਬਾਰੀ
ਇਹੀ ਤਾਂ ਗਲ ਮੇਰੀ ਭਾਬੋ ਕੇਲ ਨਾ ਦੱਸੀਂ ਵੇ
ਹੱਸੂਗੀ ਗਲੀਆਂ ਦੇ ਵਿੱਚ ਬੈਠਕੇ ਮੈਂ ਬਾਰੀ
ਇਹੀ ਤਾਂ ਗਲ ਮੇਰੀ ਭੈਣ ਕੋਲ ਨਾ ਦੱਸੀਂ ਵੇ
ਰੋਉਗੀ ਸ਼ਰੀਕੇ ਦੇ ਵਿੱਚ ਬੈਠ ਕੇ ਮੈਂ ਬਾਰੀ
ਇਹੀ ਤਾਂ ਗਲ ਮੇਰੇ ਵੀਰੇ ਕੋਲ ਦੱਸੀਂ ਵੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 37