ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/42

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆ ਜਾਊਗਾ ਨੀਲਾ ਘੋੜਾ ਪੀੜ ਕੇ ਮੈਂ ਬਾਰੀ
ਮਾਸੀ ਨੀ ਮਾਸੀ ਤੈਨੂੰ ਲੈ ਜਾਣ ਮਰਾਸੀ ਨੀ
ਭੈਣ ਤੂੰ ਸਾਡੀ ਨੂੰ ਤੌਰ ਦੇ ਮੈਂ ਬਾਰੀ
ਪੁੱਤਾ ਵੇ ਪੁੱਤਾ ਮੇਰੇ ਪੁੱਤ ਦਿਆ ਸਾਲਿਆ
ਲੈ ਜਾਈਂ ਮਹੀਨੇ ਹਾੜ੍ਹ ਦੇ ਮੈਂ ਬਾਰੀ
ਭੈਣੇ ਨੀ ਭੈਣੇ ਤੂੰ ਹੋ ਜਾ ਤਿਆਰ ਨੀ
ਦੇਵਾਂਗਾ ਰੋਟੀ ਤੈਨੂੰ ਹਸਕੇ ਮੈਂ ਬਾਰੀ

ਇਸੇ ਭਾਵਨਾ ਦਾ ਇਕ ਹੋਰ ਗੀਤ ਪ੍ਰਚੱਲਤ ਹੈ:

ਉੱਡ ਜਾਵੀਂ ਕਾਵਾਂ, ਗਿਰਨੀ ਖਾਈਂ ਕਾਵਾਂ
ਜਾਈਂ ਵੀਰਨ ਦੇਸ ਵੇ ਮੈਂ ਬਾਰੀ
ਮਿੱਸੀ ਜਹੀ ਰੋਟੀ ਉੱਤੇ ਤੌੜੀ ਦੀ ਖੁਰਚਣ
ਇਹੋ ਤਾਂ ਦਿੰਦੀ ਐ ਸੱਸ ਖਾਣ ਨੂੰ ਮੈਂ ਬਾਰੀ
ਮੇਰੀ ਮਾਂ ਕੋਲ ਨਾ ਦੱਸੀਂ
ਉਹ ਤਾਂ ਰੋਊਗੀ ਵਿੱਚ ਬੁੜ੍ਹੀਆਂ ਦੇ ਬੈਠ ਕੇ ਮੈਂ ਬਾਰੀ
ਮੇਰੇ ਪਿਓ ਕੋਲ ਨਾ ਦੱਸੀਂ
ਉਹ ਤਾਂ ਰੋਊਗਾ ਵਿੱਚ ਪੰਚੈਤ ਦੇ ਬੈਠ ਕੇ ਮੈਂ ਬਾਰੀ
ਮੇਰੀ ਭੈਣ ਕੋਲ ਨਾ ਦੱਸੀਂ
ਉਹ ਤਾਂ ਹੱਸੂ ਵਿੱਚ ਤ੍ਰਿੰਜਣਾਂ ਦੇ ਬੈਠ ਕੇ ਮੈਂ ਬਾਰੀ
ਮੇਰੀ ਭਾਬੋ ਕੋਲ ਨਾ ਦੱਸੀਂ
ਉਹ ਤਾਂ ਹੱਸੂ ਵਿੱਚ ਬਹੂਆਂ ਦੇ ਬੈਠ ਕੇ ਮੈਂ ਬਾਰੀ
ਮੇਰੇ ਵੀਰ ਕੋਲ ਦੱਸੀਂ
ਆਉਗਾ ਨੀਲਾ ਘੋੜਾ ਪੀੜ ਕੇ ਮੈਂ ਬਾਰੀ

ਮਾਸੀ ਨੀ ਮਾਸੀ ਤੈਨੂੰ ਲੈ ਜਾਣ ਮਰਾਸੀ ਨੀ
ਭੈਣ ਮੇਰੀ ਨੂੰ ਤੋਰ ਦੇ ਮੈਂ ਬਾਰੀ
ਪੁੱਤਾ ਵੇ ਪੁੱਤ ਦਿਆ ਸਾਲਿਆ
ਤੂੰ ਲੱਗਿਆ ਮੇਰਾ ਮੋੜ ਦੇ ਮੈਂ ਬਾਰੀ
ਨੀ ਮਾਸੀ ਤੈਨੂੰ ਲੈ ਜਾਣ ਮਰਾਸੀ ਨੀ
ਭੈਣ ਮੇਰੀ ਨੂੰ ਤੋਰ ਦੇ ਮੈਂ ਬਾਰੀ

ਵੇ ਪੁੱਤਾ ਮੇਰੇ ਪੁੱਤ ਦਿਆ ਸਾਲਿਆ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 38