ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਰੀ ਮੇਰੀ ਮੋੜ ਦੇ ਮੈਂ ਬਾਰੀ ਨੀ ਮਾਸੀ ਤੈਨੂੰ ਲੈ ਜਾਣ ਮਰਾਸੀ ਨੀ ਚੜ੍ਹੀਆਂ ਕੜਾਹੀਆਂ ਪਕਦੀ ਸੀ ਮਠਿਆਈ ਉਹੋ ਸਾਡੀ ਮੋੜ ਦੇ ਮੈਂ ਬਾਰੀ ਪੁੱਤਾ ਮੇਰੇ ਪੁੱਤ ਦਿਆ ਸਾਲਿਆ ਨੈਣ ਨੂੰ ਤਾਂ ਦਿੱਤਾ ਮੇਰਾ ਮੋੜ ਦੇ ਮੈਂ ਬਾਰੀ ਨੀ ਮਾਸੀ ਤੈਨੂੰ ਲੈ ਜਾਣ ਮਰਾਸੀ ਢੁਕਿਆ ਸੀ ਸ਼ਰੀਕਾ, ਮੰਨਿਆ ਸੀ ਸਾਰਾ ਮੈਂ ਬਾਰੀ ਪੁੱਤਾ ਵੇ ਮੇਰੇ ਪੁੱਤ ਦਿਆ ਸਾਲਿਆ ਢੋਈ ਸੀ ਸੱਗੀ ਉਹ ਸਾਡੀ ਮੋੜ ਦੇ ਮੈਂ ਬਾਰੀ ਮਾਸੀ ਨੀ ਤੈਨੂੰ ਲੈ ਜਾਣ ਮਰਾਸੀ ਦਿੱਤਾ ਸੀ ਸੰਦੂਕ ਭਰਿਆ, ਓਹੋ ਸਾਡਾ ਮੋੜ ਦੇ ਮੈਂ ਬਾਰੀ

ਵੇ ਪੁੱਤਾ! ਮੇਰੇ ਪੁੱਤ ਦਿਆ ਸਾਲਿਆ ਧੀਓ ਤਾਂ ਮੇਰੀ ਮੈਂ ਕਿਵੇਂ ਤੋਰਦਾਂ ਮੈਂ ਬਾਰੀ

ਨੀ ਮਾਸੀ ਤੈਨੂੰ ਲੈ ਜਾਣ ਮਰਾਸੀ ਭੈਣ ਮੇਰੀ ਨੂੰ ਦਿੰਨੀਂ ਐਂ ਖੁਰਚਣ ਭੈਣ ਮੇਰੀ ਨੂੰ ਤੋਰਦੇ ਮੈਂ ਬਾਰੀ

   ਵਰ੍ਹਿਆਂ ਮਗਰੋਂ ਪ੍ਰਦੇਸੀਂ ਬੈਠੀ ਭੈਣ ਨੂੰ ਵੀਰ ਉਹਦੇ ਸਹੁਰੀਂ ਮਿਲਣ ਜਾਂਦਾ ਹੈ। ਉਹ ਉਸ ਨੂੰ ਕਿਧਰੇ ਨਜ਼ਰ ਨਹੀਂ ਆਉਂਦੀ। ਜ਼ਾਲਮ ਸੱਸ ਹੱਥੋਂ ਮਾਰੀ ਭੈਣ ਦੀ ਵਿਥਿਆ ਸਰੋਤਿਆਂ ਦੀ ਰੂਹ ਨੂੰ ਕੰਬਾ ਕੇ ਰੱਖ ਦੇਂਦੀ ਹੈ:
     ਮਾਸੀ ਮੈਂ ਕਲ੍ਹ ਦਾ ਆਇਆ

ਨਜ਼ਰ ਨਾ ਆਈ ਮੇਰੀ ਭੈਣ ਬੰਬੀਹਾ ਬੋਲੇ ਬਣ ਵਿੱਚ ਵੇ

ਗੋਹਾ ਸੁੱਟਣ ਉਹ ਗਈ ਲੰਡਰ ਰਹੀ ਹੈ ਖੜੋ ਬੰਬੀਹਾ ਬੋਲੇ ਬਣ ਵਿੱਚ ਵੇ

ਗੁਹਾਰੀਂ ਗੁਹਾਰੀਂ ਮੈਂ ਫਿਰਿਆ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 39