ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੱਚੀਆਂ ਕਲੀਆਂ ਨਾ ਤੋੜ ਵੇ ਚੀਰੇ ਵਾਲਿਆ ਇਨ੍ਹਾਂ ਕਲੀਆਂ ਦੀ ਬੜੀ ਵੇ ਬਹਾਰ ਝੁਕ ਰਹੀਆਂ ਵੇ ਟਾਹਲੀਆਂ ਭੈਣਾਂ ਨਾਲੋਂ ਭਾਈ ਨਾ ਤੋੜ ਇਹਨਾਂ ਭਾਈਆਂ ਦੀ ਬੜੀ ਵੇ ਬਹਾਰ ਚੀਰੇ ਵਾਲਿਆ

ਚਾਚੇ ਤਾਏ ਕੋਲ ਦੀ ਲੰਘਗੇ ਵੀਰ ਨਦੀਆਂ ਚੀਰਦੇ ਆਏ

ਚਾਚੇ ਤਾਏ ਮਤਲਬ ਦੇ ਛੱਕਾਂ ਪੂਰਦੇ ਅੰਮਾਂ ਦੇ ਜਾਏ

ਭੈਣਾਂ ਸਦਾ ਵੀਰ ਦੀ ਮੁੱਖ ਲੋੜਦੀਆਂ ਹਨ। ਉਹ ਉਸ ਦੀ ਖੁਸ਼ਹਾਲੀ ਅਤੇ ਬੰਸ ਦੇ ਵਾਧੇ ਲਈ ਵਾਰ ਵਾਰ ਅਰਦਾਸ ਕਰਦੀਆਂ ਹਨ:

ਘਟਾ ਮੁੜਗੀ ਬਨੇਰੇ ਕੋਲ ਆ ਕੇ ਵੀਰਾ ਕੁੱਛ ਪੁੰਨ ਕਰ ਲੈ

ਵੀਰਨ ਧਰਮੀ ਨੇ ਸਣੇ ਬੈਲ ਗੱਡਾ ਪੁੰਨ ਕੀਤਾ

ਵੀਰਾ ਤੇਰੀ ਜੜ ਲਗ ਜੇ ਵੇ ਮੈਂ ਨਿਤ ਬਰ੍ਹਮੇਂ ਜਲ ਪਾਵਾਂ

ਰੱਬਾ ਲਾ ਦੇ ਕੱਲਰ ਵਿੱਚ ਬੂਟਾ ਵੀਰਨ ਧਰਮੀ ਦਾ

ਭੈਣ ਦੀ ਸੱਚੇ ਦਿਲੋਂ ਕੀਤੀ ਜੋਦੜੀ ਅਜਾਈਂ ਨਹੀਂ ਜਾਂਦੀ। ਵੀਰ ਦੇ ਘਰ ਪੁੱਤ ਦਾ ਜਨਮ ਭੈਣ ਲਈ ਖ਼ੁਸ਼ੀਆਂ ਦੇ ਢੋਏ ਲੈ ਕੇ ਆਉਂਦਾ ਹੈ :

ਚੰਦ ਚੜ੍ਹਿਆ ਬਾਪ ਦੇ ਵਿਹੜੇ ਵੀਰ ਘਰ ਪੁੱਤ ਜਨਮਿਆ

ਵੇ ਮੈਂ ਚੱਕ ਕੇ ਭਤੀਜੇ ਨੂੰ

ਬਿੰਨ ਪੋੜ੍ਹੀ ਚੜ੍ਹ ਜਾਵਾਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 42