ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਵੀਰ ਘਰ ਪੁੱਤ ਜਰਮਿਆਂ
ਕੁੱਛ ਮੰਗ ਲੈ ਛੋਟੀ ਭੈਣ
ਮੈਂ ਨਾ ਵੇ ਕੁੱਛ ਲੈਣਾ ਵੀਰਨਾ
ਪੁੱਤ ਤੇਰਾ ਵੇ ਭਤੀਜਾ ਮੇਰਾ
ਪੁੱਤ ਤੇਰਾ ਵੇ ਭਤੀਜਾ ਮੇਰਾ
ਨਾਉਂ ਜੜ ਮਾਪਿਆਂ ਦੀ
ਵੀਰ ਵੀ ਖੁਸ਼ੀ ਵਿੱਚ ਖੀਵਾ ਹੋਇਆ ਭੈਣ ਨੂੰ ਮੱਝੀਆਂ ਦੇ ਸੰਗਲ ਫੜਾਉਂਦਾ ਹੈ:
ਵੀਰ ਮੱਝੀਆਂ ਦੇ ਸੰਗਲ ਫੜਾਵੇ
ਭਾਬੋ ਮੱਥੇ ਪਾਵੇ ਤਿਊੜੀਆਂ
ਭੈਣ ਨੂੰ ਕਿਸੇ ਵਿਸ਼ੇਸ਼ ਵਸਤੂ ਦੀ ਲੋੜ ਨਹੀਂ। ਉਹ ਤਾਂ ਉਹਦੀ ਖੁਸ਼ਹਾਲੀ ਦੀ ਕਾਮਨਾ ਕਰਦੀ ਹੈ :
ਸਰਦੈ ਤਾਂ ਦਈਂ ਵੀਰਨਾ
ਚਿੱਟੀ ਕੁੜਤੀ ਗੁਲਾਬੀ ਝੋਨਾ
ਵੀਰਾ ਵੇ ਨਰੰਜਣ ਸਿਆਂ
ਵੀਰਾ ਉਸਰ ਲਾਲ ਹਵੇਲੀ
ਉਹ ਤਾਂ ਵੀਰ ਦੇ ਪਿਆਰ ਦੀ ਭੁੱਖੀ ਹੈ'
ਸਰਵਣ ਵੀਰ ਬਿਨਾਂ
ਮੇਰੀ ਗੱਠੜੀ ਦਰਾਂ ਵਿੱਚ ਰੁਲਦੀ
ਟੁੱਟ ਕੇ ਨਾ ਬਹਿ ਜੀਂ ਵੀਰਨਾ
ਭੈਣਾਂ ਵਰਗਾ ਸਾਕ ਨਾ ਕੋਈ
ਵੀਰਾ ਵੇ ਬੁਲਾ ਸੁਹਣਿਆਂ
ਤੈਨੂੰ ਵੇਖ ਕੇ ਭੁੱਖੀ ਰੱਜ ਜਾਵਾਂ
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 43