ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਥੋਂ ਆਇਐਂ ਹੰਸਾ ਕਿੱਥੇ ਨੂੰ ਜਾਣਾ
ਕਿਥੇ ਪੈ ਗਈ ਹਨੇਰੀ ਰਾਤ
ਉੱਚੇ ਤੇ ਆਇਆ ਬੀਬੀ ਨੀਵੇਂ ਨੂੰ ਜਾਣਾ
ਓਥੇ ਪੈ ਗਈ ਕੁੜੀਏ ਹਨੇਰੀ ਰਾਤ
ਕਿੱਥੇ ਬੰਨ੍ਹਾਂ ਬੀਬੀ ਨੀਲਾ ਘੋੜਾ
ਕਿੱਥੇ ਟੰਗਦਾਂ ਬੀਬੀ ਤੀਰ ਕਮਾਨ
ਬਾਗੀਂ ਛੋਡਦੇ ਵੀਰਾ ਨੀਲਾ ਘੋੜਾ
ਕੀਲੇ ਟੰਗਦੇ ਵੀਰਾ ਤੀਰ ਕਮਾਨ ਵੇ
ਕੀ ਕੁਛ ਲਿਆਇਆ ਵੀਰਾ ਮੇਰੀ ਸੱਸ ਨੂੰ
ਕੀ ਕੁਛ ਲਿਆਇਆ ਮੋਰਾਂ ਨਣਦ ਨੂੰ
ਟੁੱਟੀ ਜਹੀ ਟੈਂਗਣੀ ਤੇਰੀ ਸੱਸ ਨੂੰ
ਨੌ ਲੜਾ ਹਾਰ ਕੁੜੀਏ ਮੋਰਾਂ ਨਣਦ ਨੂੰ
ਖੜੀਓ ਫੂਕ ਟੁਟੀ ਜਹੀ ਟੈਂਗੜੀ
ਨਦੀਓ ਹੜਾ ਦਵਾਂ ਵੀਰਾ ਨੂੰ ਲੜੇ ਹਾਰ ਨੂੰ
ਮੰਜਾ ਡਾਹ ਦਈਂ ਬੀਬੀ ਹਨੇਰੀ ਕੋਠੜੀ
ਗੱਲਾਂ ਕਰਨੀਆਂ ਬੀਬੀ ਭੈਣ ਭਰਾਈਆਂ
ਉਹ ਬੀਬੀ ਅਸੀਂ ਦੇਖਣੀ ਜਿਹੜੀ ਤੇਰੀ ਮੋਰਾਂ ਨਣਦ ਐ
ਉਹ ਦੇਖਣੀ ਅਸੀਂ ਬਰ ਜਰੂਰ ਐ
ਅੱਖਾਂ ਨੇ ਉਹਦੀਆਂ ਵੀਰਾ ਚੁੰਨ੍ਹਮ ਚੁੰਨ੍ਹੀਆਂ
ਮੂੰਹ ਹੈ ਉਹਦਾ ਵੀਰਾ ਖੱਖਰ ਖਾਧੜਾ
ਅੱਖਾਂ ਉਹਦੀਆਂ ਬੀਬੀ ਅੰਬਾਂ ਦੀਆਂ ਫਾੜੀਆਂ
ਮੂੰਹ ਹੈ ਉਹਦਾ ਬੀਬੀ ਗਲਗਲ ਵਰਗਾ
ਪੰਜ ਉਹਦੇ ਭਾਈ ਨੇ ਵੀਰਾ, ਸਤ ਉਹਦੇ ਭਤੀਜੜੇ
ਉਹ ਤੈਨੂੰ ਮਾਰਨਗੇ ਵੀਰਾ, ਬਰ ਜਰੂਰ ਵੇ
ਪੰਜਾਂ ਨੂੰ ਵਢ ਦੂੰ ਸੱਤਾਂ ਨੂੰ ਟੁੱਕਦੂੰ
ਮੈਂ ਲੈ ਜਾਊਂ ਬੀਬੀ ਮੋਰਾਂ ਨੂੰ ਨਾਲੇ
ਕੋਠੇ ਚੜ੍ਹਦੀ ਲੋਕੋ ਡੰਡ ਪਾਂਵਦੀ ਲੋਕੋ
ਹੰਸਾ ਲੈ ਗਿਆ ਲੋਕੋ ਮੋਰਾਂ ਨਣਦ ਨੂੰ
ਕੋਠੇ ਚੜ੍ਹਦੀ ਲੋਕੋ ਲੱਡੂ ਵੰਡਦੀ
ਹੰਸਾ ਵਢਿਆ ਲੋਕੋ ਵਿੱਚ ਮੈਦਾਨ ਦੇ
ਕੋਠੇ ਚੜ੍ਹਦੀ ਲੋਕੋ ਕਾਂ ਉਡਾਂਵਦੀ
ਹੰਸਾ ਵਢਿਆ ਲੋਕੋ ਮੇਰਾਂ ਨਣਦ ਨੇ

ਦੂਜਾ ਗੀਤ ਮੈਨੂੰ ਇਕ ਬਾਜ਼ੀਗਰਨੀ ਪਾਸੋਂ ਪ੍ਰਾਪਤ ਹੋਇਆ ਸੀ। ਇਸ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 45