ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤ ਵਿੱਚ ਭੈਣ ਲਾਲਚ ਵਿੱਚ ਆ ਕੇ ਆਪਣੇ ਵੀਰ ਦਾ ਕਤਲ ਕਰਵਾਉਂਦੀ ਹੈ। ਵੀਰ ਪ੍ਰਦੇਸ਼ਾਂ 'ਚੋਂ ਖੱਟੀ ਕਰਕੇ ਘਰ ਆਉਂਦਾ ਹੈ। ਉਹ ਭੈਣ ਦੇ ਸਹੁਰੀਂ ਉਹਨੂੰ ਮਿਲਣ ਜਾਂਦਾ ਹੈ। ਗੱਲਾਂ ਗੱਲਾਂ 'ਚ ਭੈਣ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਪਾਸ ਪੰਜ ਸੌ ਰੁਪਏ ਹਨ। ਪੁਰਾਤਨ ਸਮਿਆਂ 'ਚ ਪੰਜ ਸੌ ਰੁਪਏ ਅਜ ਦੇ ਹਜ਼ਾਰਾਂ ਬਰਾਬਰ ਸਨ। ਲਾਲਚ ਵਸ ਉਹ ਆਪਣੇ ਸਹੁਰੇ, ਪਤੀ ਅਤੇ ਪੁੱਤਰ ਨੂੰ ਆਖਦੀ ਹੈ ਕਿ ਉਹ ਉਸ ਦੇ ਸੁੱਤੇ ਪਏ ਭਰਾ ਨੂੰ ਵਢ ਦੇਣ ਤਾਂ ਜੋ ਮਾਇਆ ਉਹਨਾਂ ਦੇ ਕੋਲ ਰਹਿ ਜਾਵੇ ਪਰੰਤੂ ਉਹ ਅਜਿਹਾ ਅਨੈਤਕ ਕੰਮ ਨਹੀਂ ਕਰਦੇ ਬਲਕਿ ਉਸ ਨੂੰ ਫਿਟਲਾਹਣਤਾਂ ਪਾਉਂਦੇ ਹਨ। ਆਖਰ ਉਹ ਆਪਣੇ ਦਿਉਰ ਪਾਸੋਂ ਆਪਣੇ ਭਰਾ ਦੇ ਟੁਕੜੇ ਟੁਕੜੇ ਕਰਵਾ ਕੇ ਉਸ ਦੀ ਲਾਸ਼ ਨੂੰ ਭੜੋਲੇ ਵਿੱਚ ਬੰਦ ਕਰ ਦਿੰਦੀ ਹੈ। ਵੀਰ ਦਾ ਭੌਰ ਉਡ ਕੇ ਮਾਂ ਪਾਸ ਜਾਂਦਾ ਹੈ। ਮਾਂ ਪੁੱਤ ਦੇ ਵਿਯੋਗ ਵਿੱਚ ਧਾਹਾਂ ਮਾਰਦੀ ਹੋਈ ਧੀ ਦੇ ਸਹੁਰੀਂ ਆਉਂਦੀ ਹੈ। ਕੁਦਰਤ ਦਾ ਕ੍ਰਿਸ਼ਮਾ ਦੇਖੋ। ਪੁਰੇ ਦੀ ਵਾ ਵਗਦੀ ਹੈ ਤੇ ਭੜੋਲਾ ਫਿਸ ਜਾਂਦਾ ਹੈ। ਧੀ ਨੂੰ ਅਤੇ ਉਸ ਦੇ ਦਿਓਰ ਨੂੰ ਫਾਹੇ ਲਾ ਦਿੱਤਾ ਜਾਂਦਾ ਹੈ।

ਇਕ ਭੈਣ ਦਾ ਭਾਈ ਓਹੀ ਪ੍ਰਦੇਸ ਨੀ ਗਿਆ ਕੁੱਟਿਆ ਚੂਰੀ ਦਾ ਛੰਨਾ ਵੀਰੇ ਦਾ ਭੇਤ ਨੀ ਲਿਆ ਕੈ ਸੌ ਵੀਰਾ ਤੇਰੇ ਪੱਲੇ ਕੇ ਸੌ ਘਰ ਵੇ ਪਿਆ ਪੰਜ ਸੌ ਬੀਬੀ ਮੇਰੇ ਪੱਲੇ ਢਾਈ ਸੌ ਘਰ ਨੀ ਪਿਆ ਭੱਜੀ ਭੱਜੀ ਜਾਂਦੀ ਐ ਸਹੁਰੇ ਦੇ ਕੋਲ ਉਠੀਂ ਸਹੁਰਿਆ ਸੁੱਤਿਆ ਨੂੰਹ ਅੱਗੋਂ ਅਰਜ਼ ਕਰੇ ਵੀਰ ਮੇਰੇ ਨੂੰ ਵੱਢ ਮਾਇਆ ਘਰੇ ਰਹੇ ਬੈਠ ਨੂੰਹੇ ਕਮਜ਼ਾਤੇ ਕਣਮੋਟਾ ਮੇਰਾ ਕੌਣ ਨੀ ਬਣੂੰਗਾ ਭੱਜੀ ਭੱਜੀ ਕੰਤ ਕੋਲ ਜਾਂਦੀ ਐ ਉੱਠਾਂ ਕੰਤਾ ਸੁਤਿਆ ਵੀਰ ਮੇਰੇ ਨੂੰ ਵੱਢ ਮਾਇਆ ਘਰੇ ਰਹੇ

ਨੀ ਬੈਠ ਕੁੱਤੀਏ ਕਮਜ਼ਾਤੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 46