ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਾਲੇ ਦੋ ਤੇ ਨਾ ਚਾਰ
ਸੋਟੀ ਕੌਣ ਧਰਾਊਗਾ
ਭੱਜੀ ਭੱਜੀ ਪੁੱਤ ਕੋਲ ਜਾਂਦੀ ਐ
ਉੱਠੀਂ ਪੁੱਤਾ ਸੁੱਤਿਆ
ਮਾਮੇ ਆਪਣੇ ਨੂੰ ਵੱਢ
ਮਾਇਆ ਘਰੇ ਰਹੇ
ਬੈਠ ਮਾਈਂ ਕੁੱਤੀਏ ਕਮਜ਼ਾਤੇ
ਮਾਮਾ ਮੇਰਾ ਕੌਣ ਨੀ ਬਣੂੰਗਾ
ਭੱਜੀ ਭੱਜੀ ਦਿਓਰ ਕੋਲ ਜਾਂਦੀ ਐ
ਉੱਠੀਂ ਦਿਓਰਾ ਸੁੱਤਿਆ
ਭਾਬੋ ਅਰਜ਼ ਕਰੇ
ਵੀਰ ਮੇਰੇ ਨੂੰ ਵੱਢ
ਮਾਇਆ ਘਰੇ ਰਹੇ
ਦਿਓਰ ਨੇ ਖਿੱਚੀ ਤਲਵਾਰ
ਟੋਟੇ ਚਾਰ ਨੀ ਕਰੇ
ਚੁੱਕਿਆ ਭੜੋਲੇ ਵਿੱਚ ਛੁਪਾ ਨੀ ਦਿੱਤਾ

ਉਡਿਆ ਭੌਰ ਨਮਾਣਾ
ਮਾਂ ਦੇ ਖੱਖ ਨੇ ਗਿਆ
ਉੱਠੀਂ ਨੀ ਮਾਏਂ ਸੁੱਤੀਏ
ਪੁੱਤ ਤੇਰਾ ਮਰ ਨੀ ਗਿਆ

ਭੱਜੀ ਭੱਜੀ ਮਾਂ ਧੀ ਕੋਲ ਆਈ ਐ
ਏਥੇ ਤੇਰਾ ਵੀਰ ਨੀ ਆਇਆਂ
ਵਗੀ ਪੁਰੇ ਦੀ ਵਾਲ
ਭੜੋਲਾ ਫਿਸ ਨੀ ਗਿਆ
ਲੋਕੋ ਮੇਰੀ ਧੀ ਕੰਜਰੀ
ਵੀਰਨ ਆਇਆ ਵਢਾ ਨੀ ਲਿਆ
ਧੀ ਨੂੰ ਦਿੱਤਾ ਫਾਹੇ
ਦਿਓਰ ਨੂੰ ਸੂਲੀ ਟੰਗ ਨੀ ਲਿਆ

ਗੀਤ ਸਮਾਪਤ ਹੁੰਦਾ ਹੈ। ਵਾਤਾਵਰਣ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ। ਕੋਈ ਆਵਾਜ਼ ਉਭਰਦੀ ਹੈ। ਹਾਏ! ਹਾਏ! ਨੀ ਲੋਹੜਾ ਮਾਰਤਾ ਖੂਨਣ ਭੈਣ ਨੇ। ਨਰਕਾਂ ’ਚ ਵੀ ਢੋਈ ਨੀ ਮਿਲਣੀ ਖੂਨਣ ਨੂੰ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 47