ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਵਾ ਜੈ ਕੁਰੇ ਨੀ ਨੈਣੇ
ਕੋਠੇ ਚੜ੍ਹਕੇ ਦੇਖਣ ਲੱਗੀ
ਰਿਹੜਾ ਰੁੜਿਆ ਆਵੇ
ਜੈ ਕੁਰੇ ਨੀ ਨੈਣੇ
ਹੁਣ ਕੀ ਲਾਜ ਬਣਾਵਾਂ
ਜੈ ਕੁਰੇ ਨੀ ਨੈਣੇ
ਛਮਕਾਂ ਦੀ ਮਾਰ ਬਰਸਾਵਾਂ
ਜੈ ਕੁਰੇ ਨੀ ਨੈਣੇ

ਸ਼ਾਵਾ ਜੈ ਕੁਰੇ ਨੀ ਨੈਣੇ
ਮੇਰਾ ਸਾਕ ਲਜਾਵੀਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਨਾਭੇ ਸ਼ਹਿਰ ਮੇਰਾ ਮੰਗਣਾ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਨਿਕੜਾ ਵਰ ਨਾ ਟੋਲੀਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਕੋਠੇ ਚੜ੍ਹਕੇ ਦੇਖਣ ਲੱਗੀ
ਗੱਡੀ ਵਿੱਚ ਰੋਂਦਾ ਆਵੇ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਹੁਣ ਕੀ ਬਣਤ ਬਣਾਵਾਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਛਮਕਾਂ ਦੀ ਮਾਰ ਬਰਸਾਵਾਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ

ਮੇਰਾ ਸਾਕ ਲਜਾਈਂ
ਜੈ ਕੁਰੇ ਨੀ ਨੈਣੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 52